ਟੋਹਾਣਾ (ਪੱਤਰ ਪ੍ਰੇਰਕ): ਪਿੰਡ ਅਯਾਲਕੀ ਵਿੱਚ ਬਰਾਤ ਵਿੱਚ ਬਾਰੂਦ ਨਾਲ ਭਰ ਕੇ ਲੋਹੇ ਦੀ ਪਟਾਸ਼ ਵਜਾਉਣਾ ਇਕ ਨੌਜਵਾਨ ਨੂੰ ਮਹਿੰਗਾ ਪੈ ਗਿਆ ਤੇ ਉਸ ਨੂੰ ਗੰਭੀਰ ਹਾਲਤ ਵਿੱਚ ਅਗਰੋਹਾ ਮੈਡੀਕਲ ਰੈਫ਼ਰ ਕੀਤਾ ਗਿਆ ਹੈ। ਟੋਹਾਣਾ-ਫਤਿਹਾਬਾਦ ਰੋਡ ਤੇ ਪੈਂਦੇ ਪਿੰਡ ਅਯਾਲਕੀ ਵਿੱਚ ਬਾਰਾਤ ਦੌਰਾਨ ਇਕ ਨੌਜਵਾਨ ਸੁਖਬੀਰ ਬਾਰੂਦ ਨਾਲ ਭਰਕੇ ਲੋਹੇ ਦੀ ਪਟਾਸ਼ ਵਜਾ ਰਿਹਾ ਸੀ ਕਿ ਅਚਾਨਕ ਪਟਾਸ਼ ਦੀ ਪਾਈਪ ਫਟ ਜਾਣ ਤੇ ਉਸ ਦਾ ਹੱਥ ਝੁਲਸ ਗਿਆ। ਹਾਦਸੇ ਤੋਂ ਬਾਅਦ ਨੌਜਵਾਨ ਨੂੰ ਫਤਿਹਾਬਾਦ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਅਗਰੋਹਾ ਰੈਫ਼ਰ ਦਿੱਤਾ।