ਪੱਤਰ ਪ੍ਰੇਰਕ
ਟੋਹਾਣਾ, 6 ਅਕਤੂਬਰ
ਇਥੋਂ ਦੇ ਪਿੰਡ ਮਾਮੂਪੁਰ ਦੇ ਕਿਸਾਨ ਅਮਰੀਕ ਸਿੰਘ ਦੀ ਬੇਟੀ ਦੀ ਸ਼ਾਦੀ ਦੀਆਂ ਆਖ਼ਰੀ ਰਸਮਾਂ ਸਮੇਂ ਕਿਸਾਨ ਦੀ ਪਤਨੀ ਦੇ ਟੇਬਲ ’ਤੇ ਗਹਿਣਿਆਂ ਤੇ ਨਕਦੀ ਵਾਲਾ ਬੈਗ ਚੋਰੀ ਹੋਣ ਨਾਲ ਸਮਾਗਮ ਵਿੱਚ ਸੁੰਨ ਪੱਸਰ ਗਈ। ਵਿਆਹ ਵਾਲੀ ਲੜਕੀ ਦੇ 10 ਤੋਲੇ ਦੇ ਗਹਿਣੇ, ਮੋਬਾਈਲ, ਲਾੜੇ ਵਾਸਤੇ ਖ਼ਰੀਦੀ ਗਈ ਕੀਮਤੀ ਘੜੀ ਤੇ ਸ਼ਗਨ ਵਿੱਚ ਆਏ ਪੈਸੇ ਸਨ। ਪਰਿਵਾਰ ਮੁਤਾਬਕ ਕਰੀਬ 12 ਲੱਖ ਰੁਪਏ ਦਾ ਸਾਮਾਨ ਚੋਰੀ ਹੋ ਗਿਆ। ਬਰਾਤ ਦੀ ਵਿਦਾਈ ਤੋਂ ਪਹਿਲਾਂ ਜੋੜੇ ਨੂੰ ਸ਼ਗਨ ਤੇ ਗਹਿਣੇ ਪਾਉਣ ਲਈ ਬਿਠਾਇਆ ਗਿਆ ਸੀ ਕਿ ਇਸੇ ਦੌਰਾਨ ਬੈਗ ਚੋਰੀ ਹੋਣ ਬਾਰੇ ਜਾਣਕਾਰੀ ਮਿਲੀ। ਚੋਰੀ ਦੀ ਕਾਰਵਾਈ ਕੈਮਰੇ ਵਿੱਚ ਕੈਦ ਹੋ ਗਈ, ਜਿਸਦੇ ਅਧਾਰ ’ਤੇ ਪੁਲੀਸ ਨੇ ਕੇਸ ਦਰਜ ਕਰ ਕੇ ਕੈਮਰੇ ਵਿੱਚ ਚੋਰ ਦੀ ਫੋਟੋ ਦੀ ਸਨਾਖ਼ਤ ਕੀਤੀ ਜਾ ਰਹੀ ਹੈ। ਪੀੜਤ ਅਮਰਜਪਤ ਸਿੰਘ ਤੇ ਉਸ ਦੇ ਪਿਤਾ ਮਲਕੀਅਤ ਸਿੰਘ ਨੇ ਦੱਸਿਆ ਕਿ ਬੇਟੀ ਨੂੰ ਬਿਨਾਂ ਗਹਿਣਿਆ ਤੋਂ ਵਿਦਾ ਕਰਨ ਤੇ ਉਨ੍ਹਾਂ ਨੂੰ ਬਹੁਤ ਦੁੱਖ ਦੇ ਸਮੇਂ ਵਿੱਚੋਂ ਲੰਘਣਾ ਪੈ ਰਿਹਾ ਹੈ।