ਪੱਤਰ ਪ੍ਰੇਰਕ
ਏਲਨਾਬਾਦ, 7 ਨਵੰਬਰ
ਇੱਥੋਂ ਦੇ ਪਿੰਡ ਪੋਹੜਕਾ ਦੇ ਇੱਕ ਖੇਤ ਵਿੱਚੋਂ ਲੰਘੀ ਰਾਤ ਚੋਰਾਂ ਨੇ ਖੇਤ ਵਿੱਚ ਲੱਗੇ ਸੋਲਰ ਪਲਾਂਟ ਦੀਆ ਪਲੇਟਾਂ, ਬੈਟਰੀ ਅਤੇ ਇਨਵਰਟਰ ਚੋਰੀ ਕਰ ਲਿਆ।
ਸਥਾਨਿਕ ਥਾਣਾ ਵਿੱਚ ਦਰਜ ਕਰਵਾਈ ਸ਼ਿਕਾਇਤ ਵਿੱਚ ਸੁਰਿੰਦਰ ਸਿੰਘ ਪੁੱਤਰ ਨਾਇਬ ਸਿੰਘ ਵਾਸੀ ਪੋਹੜਕਾ ਨੇ ਲਿਖਿਆ ਹੈ ਕਿ ਉਸ ਦੇ ਖੇਤ ਵਿੱਚ ਸੋਲਰ ਸਿਸਟਮ ਵਿੱਚ ਦੋ 300 ਵਾਟ ਸੋਲਰ ਪਲੇਟਾਂ, ਇੱਕ ਬੈਟਰੀ ਅਤੇ ਇਨਵਟਰ ਲੱਗਾ ਹੋਇਆ ਸੀ ਜੋ ਚੋਰਾਂ ਨੇ ਪਿਛਲੀ ਰਾਤ ਚੋਰੀ ਕਰ ਲਿਆ ਹਨ ਜਿਸ ਕਾਰਨ ਉਸਦਾ ਕਰੀਬ 60 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ। ਪੁਲੀਸ ਨੇ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਹੈ।