ਪੱਤਰ ਪ੍ਰੇਰਕ
ਜੀਂਦ, 8 ਅਪਰੈਲ
ਥਾਣਾ ਗੜ੍ਹੀ ਪੁਲੀਸ ਨੇ ਇੱਕ ਕਾਰ ਅਤੇ ਮੋਬਾਈਲ ਫੋਨ ਖੋਹਣ ਦੇ ਮਾਮਲੇ ਵਿੱਚ ਤਿੰਨ ਵਿਅਕਤੀ ਗ੍ਰਿਫਤਾਰ ਕੀਤੇ ਹਨ। ਕੈਥਲ ਜ਼ਿਲ੍ਹੇ ਦੇ ਪਿੰਡ ਦੁੰਦਰਹੇੜੀ ਨਿਵਾਸੀ ਕੁਲਦੀਪ ਨੇ ਥਾਣਾ ਗੜ੍ਹੀ ਪੁਲੀਸ ਨੂੰ ਦੱਸਿਆ ਕਿ ਉਹ ਪਿੰਡ ਦਾਤਾ ਸਿੰਘ ਵਾਲਾ ਕੋਲੋਂ ਕਾਰ ਵਿੱਚ ਜਾ ਰਿਹਾ ਸੀ ਤਾਂ ਇਸੇ ਦੌਰਾਨ ਕੁੱਝ ਲੋਕਾਂ ਨੇ ਉਸ ਦੀਆਂ ਅੱਖਾਂ ਵਿੱਚ ਮਿਰਚਾਂ ਦਾ ਪਾਊਡਰ ਪਾ ਕੇ ਉਸ ਦੀ ਆਈ-20 ਕਾਰ, ਮੋਬਾਈਲ ਫੋਨ ਅਤੇ ਸੋਨੇ ਦੀ ਚੇਨੀ ਖੋਹ ਲਈ ਸੀ। ਥਾਨਾ ਗੜ੍ਹੀ ਪੁਲੀਸ ਨੇ ਕੁਲਦੀਪ ਦੀ ਸਿਕਾਇਤ ਉੱਤੇ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਤਲਾਸ਼ ਸੁਰੂ ਕੀਤੀ ਸੀ। ਜੀਂਦ ਦੇ ਡੀਆਈਜੀ/ਐੱਸਪੀ ਓਮ ਪ੍ਰਕਾਸ਼ ਨਰਵਾਲ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਥਾਣਾ ਮੁਖੀ ਵਿਜਿੰਦਰ ਸਿੰਘ ਦੀ ਅਗਵਾਈ ਹੇਠ ਥਾਣਾ ਗੜ੍ਹੀ ਪੁਲੀਸ ਨੇ ਪੰਜਾਬ ਦੇ ਜ਼ਿਲ੍ਹਾ ਪਟਿਆਲਾ ਦੇ ਪਾਤੜਾਂ ਸਦਰ ਥਾਣ ਦੇ ਅਧੀਨ ਪੈਂਦੇ ਪਿੰਡ ਹਾਮਝੇੜੀ ਨਿਵਾਸੀ ਲਵਪ੍ਰੀਤ ਸਿੰਘ ਉਰਫ ਲੱਬੀ, ਹਰਕੇਸ਼ ਉਰਫ ਮੇਸ਼ੀ ਅਤੇ ਹਰਮਨਗਰ ਪਾਤੜਾਂ ਨਿਵਾਸੀ ਪਵਨਦੀਪ ਸਿੰਘ ਉਰਫ ਪੰਮਾ ਨੂੰ ਗ੍ਰਿਫਤਾਰ ਕੀਤਾ ਹੈ। ਪੁਲੀਸ ਨੇ ਤਿੰਨੋਂ ਮੁਲਜ਼ਮਾਂ ਨੁੰ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੇ ਉਨ੍ਹਾਂ ਨੂੰ ਇੱਕ ਦਿਨ ਲਈ ਪੁਲੀਸ ਰਿਮਾਂਡ ਉੱਤੇ ਭੇਜ ਦਿੱਤਾ ਹੈ।