ਨਿੱਜੀ ਪੱਤਰ ਪ੍ਰੇਰਕ
ਸਿਰਸਾ, 28 ਸਤੰਬਰ
ਪੁਲੀਸ ਦੇ ਸਾਈਬਰ ਕਰਾਈਮ ਥਾਣੇ ਦੀ ਟੀਮ ਨੇ ਆਨਲਾੲਨ ਟਰੇਡਿੰਗ ਦੇ ਨਾਂ ’ਤੇ ਇਕ ਕਰੋੜ ਤੋਂ ਵੱਧ ਦੀ ਠੱਗੀ ਮਾਰਨ ਦੇ ਦੋਸ਼ ’ਚ ਸੋਨੀਪਤ ਤੋਂ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸਾਈਬਰ ਠੱਗੀ ਦੇ ਮਾਮਲੇ ’ਚ ਤਿੰਨ ਮੁਲਜ਼ਮਾਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ। ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਦੀ ਪਛਾਣ ਵਿਪਨ, ਰਾਮਵੀਰ ਅਤੇ ਜੈਕਰਨ ਵਾਸੀ ਫਰੀਦਾਬਾਦ ਵਜੋਂ ਕੀਤੀ ਗਈ ਹੈ। ਇਹ ਜਾਣਕਾਰੀ ਦਿੰਦੇ ਹੋਏ ਐਸਪੀ ਵਿਕਰਾਂਤ ਭੂਸ਼ਨ ਨੇ ਦੱਸਿਆ ਹੈ ਕਿ ਪਿਛਲੇ ਜੂਨ ਅਤੇ ਜੁਲਾਈ ਮਹੀਨੇ ਦੌਰਾਨ ਸ਼ਹਿਰ ਸਿਰਸਾ ਦੀ ਸ਼ਾਸਤਰੀ ਨਗਰ ਕਲੋਨੀ ਦੇ ਵਸਨੀਕ ਵਿਸ਼ਾਲ, ਭਾਰਤ ਨਗਰ ਕਲੋਨੀ ਦੇ ਰਹਿਣ ਵਾਲੇ ਰਾਜਿੰਦਰ ਕੁਮਾਰ ਅਤੇ ਪਿੰਡ ਰੁਪਾਣਾ ਖੁਰਦ ਦੇ ਨੌਜਵਾਨ ਦੀਪਕ ਕੁਮਾਰ ਤੋਂ ਕਰੀਬ 1 ਕਰੋੜ ਰੁਪਏ ਦੀ ਆਨਲਾਈਨ ਠੱਗੀ ਮਾਰੀ ਗਈ ਸੀ।