ਪੱਤਰ ਪ੍ਰੇਰਕ
ਫ਼ਰੀਦਾਬਾਦ, 25 ਅਕਤੂਬਰ
ਮਾਨਵ ਰਚਨਾ ਇੰਟਰਨੈਸ਼ਨਲ ਇੰਸਟੀਚਿਊਟ ਆਫ਼ ਰਿਸਰਚ ਐਂਡ ਸਟੱਡੀਜ਼ ਦੀ ਫੈਕਲਟੀ ਆਫ਼ ਡੈਂਟਲ ਸਾਇੰਸਜ਼ ਵੱਲੋਂ ਮੈਗਨੀਫ਼ਿਕੇਸ਼ਨ ਇੰਨ ਐਂਡੋਡੋਨਟਿਕਸ ਵਿਸ਼ੇ ‘ਤੇ ਤਿੰਨ ਰੋਜ਼ਾ ਵਰਕਸ਼ਾਪ ਲਾਈ ਜਾ ਰਹੀ ਹੈ।
ਇਸ ਵਰਕਸ਼ਾਪ ਦੇ ਪਹਿਲੇ ਦਿਨ, ਡੈਂਟਲ ਕੌਂਸਲ ਆਫ਼ ਇੰਡੀਆ ਦੇ ਸਾਬਕਾ ਪ੍ਰਧਾਨ ਤੇ ਪਦਮ ਭੂਸ਼ਣ ਪੁਰਸਕਾਰ ਜੇਤੂ ਬ੍ਰਿਗੇਡੀਅਰ ਡਾ. ਅਨਿਲ ਕੋਹਲੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਇਹ ਦਿੱਲੀ-ਐਨਸੀਆਰ ਦੇ ਲੋਕਾਂ ਲਈ ਬਹੁਤ ਸੁਵਿਧਾਜਨਕ ਹੈ, ਸਾਡੇ ਆਲੇ ਦੁਆਲੇ 5 ਸਰਕਾਰੀ ਕਾਲਜ ਤੇ ਕਈ ਪ੍ਰਾਈਵੇਟ ਕਾਲਜ ਹਨ ਜੋ ਦੰਦਾਂ ਦੀ ਸਹੂਲਤ ਪ੍ਰਦਾਨ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ 16 ਸਾਲ ਪਹਿਲਾਂ ਉਸ ਨੇ ਡਾ. ਓਪੀ ਭੱਲਾ ਦੇ ਨਾਲ ਮਿਲ ਕੇ ਮਾਨਵ ਰਚਨਾ ਡੈਂਟਲ ਕਾਲਜ ਦੀ ਨੀਂਹ ਰੱਖੀ ਸੀ| ਵਰਕਸ਼ਾਪ ਦੇ ਪਹਿਲੇ ਦਿਨ ਪ੍ਰੋਗਰਾਮ ਵਿੱਚ 2016 ਬੈਚ ਦੀ ਸ਼ਿਵਾਨੀ ਚੋਪੜਾ ਨੂੰ ਕੰਜ਼ਰਵੇਟਿਵ ਡੈਂਟਿਸਟਰੀ ਵਿੱਚ ਪਹਿਲੇ ਸਥਾਨ ’ਤੇ ਆਉਣ ਅਤੇ ਡੀਐੱਸਵੀ ਸਿੰਧੂਜਾ ਨੂੰ ਦੂਜੇ ਸਥਾਨ ’ਤੇ ਆਉਣ ਲਈ ਸਨਮਾਨਿਤ ਕੀਤਾ ਗਿਆ। 2018 ਬੈਚ ਦੀ ਕੇਐੱਸ ਰਾਗੇਸ਼ਵਰੀ ਨੂੰ ਪ੍ਰੀਕਲਿਨਿਕਲ ਵਿਸ਼ੇ ਵਿੱਚ ਪਹਿਲੇ ਸਥਾਨ ’ਤੇ ਆਉਣ ਅਤੇ ਤਕਸ਼ਾਇਆ ਸਕਸੈਨਾ ਨੂੰ ਦੂਜੇ ਸਥਾਨ ’ਤੇ ਆਉਣ ਲਈ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਡਾ. ਅਮਿਤ ਭੱਲਾ, ਮਾਨਵ ਰਚਨਾ ਵਿਦਿਅਕ ਸੰਸਥਾ ਦੇ ਵੀਪੀ, ਡਾ. ਸੰਜੈ ਸ੍ਰੀਵਾਸਤਵ, ਐੱਮਆਰਆਈਆਈਆਰਐੱਸ ਦੇ ਵੀਸੀ, ਡਾ. ਸੰਜੈ ਮਿਗਲਾਨੀ, ਡਾ. ਅਰੁਣਦੀਪ ਸਿੰਘ, ਡਾ. ਆਸ਼ਿਮ ਅਗਰਵਾਲ, ਡਾ. ਡੈਕਸ ਅਬ੍ਰਾਹਮ, ਡਾ. ਸੁਚੇਤਾ ਜਾਲਾ, ਡਾ. ਅਸ਼ੀਸ਼ ਕੱਕੜ ਸਮੇਤ ਮਾਨਵ ਰਚਨਾ ਤੇ ਦੇਸ਼ ਭਰ ਤੋਂ ਫੈਕਲਟੀ ਮੈਂਬਰਾਂ ਤੇ ਵਿਦਿਆਰਥੀਆਂ ਨੇ ਭਾਗ ਲਿਆ।