ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਅੱਜ ਜ਼ਿਲ੍ਹੇ ਵਿਚ ਕਰੋਨਾ ਦੇ ਨਵੇਂ ਵੈਰੀਐਂਟ ਓਮੀਕਰੋਨ ਦੇ ਤਿੰਨ ਨਵੇਂ ਕੇਸ ਮਿਲੇ ਹਨ। ਇਨ੍ਹਾਂ ਵਿਚ ਦੋ ਮਰੀਜ਼ ਅੰਬਾਲਾ ਕੈਂਟ ਤੋਂ ਅਤੇ ਇਕ ਬਰਾੜਾ ਤੋਂ ਹੈ। ਅੱਜ ਜ਼ਿਲ੍ਹੇ ਵਿਚ 155 ਕੇਸ ਪਾਜ਼ੇਟਿਵ ਆਉਣ ਤੋਂ ਬਾਅਦ ਕੁੱਲ ਐਕਟਿਵ ਮਰੀਜ਼ਾਂ ਦੀ ਗਿਣਤੀ 650 ਹੋ ਗਈ ਹੈ। ਅੱਜ ਅੰਬਾਲਾ ਸ਼ਹਿਰ ਦੀ ਰਹਿਣ ਵਾਲੀ 67 ਸਾਲਾ ਮਹਿਲਾ ਦੀ ਮੌਤ ਹੋ ਗਈ ਹੈ।