ਟੋਹਾਣਾ (ਪੱਤਰ ਪ੍ਰੇਰਕ): ਮਹਾਵੀਰ ਕਲੋਨੀ ਦੇ ਤਿਕੋਨਾ ਪਾਰਕ ਵਾਲੀ ਸੜਕ ਵਿੱਚ ਸੀਵਰੇਜ ਦੀ ਪਾਈਪ ਪਾਉਂਦੇ ਸਮੇਂ ਮਿੱਟੀ ਖਿਸਕ ਜਾਣ ਕਾਰਨ ਤਿੰਨ ਮਜ਼ਦੂਰ ਮਿੱਟੀ ਵਿੱਚ ਦੱਬ ਗਏ। ਇਸ ਦੌਰਾਨ ਦੋ ਮਜ਼ਦੂਰਾਂ ਨੂੰ ਜੇਸੀਬੀ ਦੀ ਮਦਦ ਨਾਲ ਤੁਰੰਤ ਕੱਢ ਲਿਆ ਗਿਆ ਪਰ ਇੱਕ ਮਜ਼ਦੂਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਮੇਸ਼ (30) ਵਜੋਂ ਹੋਈ ਹੈ।