ਪੱਤਰ ਪ੍ਰੇਰਕ
ਟੋਹਾਣਾ, 31 ਅਕਤੂਬਰ
ਇਥੇ ਦੇ ਕਾਲਜ ਸੜਕ ’ਤੇ ਟਰੱਕ ਵਿੱਚ ਲੱਦੀਆਂ ਉੱਚੀ ਲੱਕੜਾਂ ਹਾਈ ਵੋਲਟੇਜ਼ ਤਾਰਾਂ ਨਾਲ ਉਲਝ ਜਾਣ ’ਤੇ ਤਾਰਾਂ ਖਿੱਚੀਆਂ ਗਈਆਂ ਤੇ ਬਿਜਲੀ ਦਾ ਟਰਾਂਸਫ਼ਾਰਮਰ ਖੰਭਿਆ ਸਮੇਤ ਡਿੱਗ ਪਿਆ। ਹਾਦਸੇ ਵਿੱਚ ਇਕ ਖੱਚਰ ਵੀ ਸੰਪਰਕ ਵਿੱਚ ਆ ਕੇ ਬੇਸੁੱਧ ਹੋ ਗਿਆ, ਜਿਸ ਨੂੰ ਰਾਹਗੀਰਾਂ ਨੂੰ ਪਾਸੇ ਕਰ ਕੇ ਪਾਣੀ ਪਾਇਆ ਤਾਂ ਉਸ ਨੂੰ ਸਾਹ ਆਇਆ। ਇਸ ਤੋਂ ਇਲਾਵਾ ਕਿਸੇ ਪ੍ਰਕਾਰ ਤੇ ਜਾਨਮਾਲ ਦਾ ਨੁਕਸਾਨ ਨਹੀਂ ਹੋਇਆ। ਟਰਾਸਫਾਰਮਰ ਦਾ ਤੇਲ ਦੂਰ ਤੱਕ ਢੁੱਲਣ ’ਤੇ ਚਲਦੀ ਬਿਜਲੀ ਲਾਈਨ ਨੂੰ ਬੰਦ ਕਰਵਾ ਕੇ ਤੁਰੰਤ ਰਾਹਤ ਕੰਮ ਅਰੰਭਿਆ ਗਿਆ ਹੈ। ਹਾਦਸੇ ਤੋਂ ਤੁੰਰਤ ਬਾਅਦ ਟਰੱਕ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਟਰੱਕ ਯੂ.ਪੀ. ਸਟੇਟ ਦੇ ਨੰਬਰ ਵਾਲਾ ਸੀ ਤੇ ਸਫੈਦੇ ਦੀ ਪਤਲੀਆਂ ਪਤਲੀਆਂ ਲੰਬੀ ਬੱਲੀਆਂ ਲੱਦੀਆਂ ਹੋਈਆ ਸਨ। ਇਹ ਕੱਚੀ ਲੱਕੜ ਇੱਥੋਂ ਦੀ ਇਕ ਪਲਾਈ ਫੈਕਟਰੀ ਵਿੱਚ ਭੇਜੇ ਜਾਣ ਦੀ ਗੱਲ ਸਾਹਮਣੇ ਆਈ ਹੈ। ਹਾਦਸੇ ਵਿੱਚੋਂ ਟਰਾਸਫ਼ਾਰਮਰ ਤੋਂ ਇਲਾਵਾ ਚਾਰ ਖੰਭੇ ਨੁਕਸਾਨੇ ਜਾਣ ਤੇ ਸ਼ਹਿਰ ਦੇ ਵੱਡੇ ਹਿੰਸੇ ਦੀ ਬਿਜਲੀ ਸਪਲਾਈ ਬੰਦ ਹੋ ਗਈ। ਬਿਜਲੀ ਸਪਲਾਈ ਦੀ ਬਹਾਲੀ ਲਈ ਕਰਮਚਾਰੀਆਂ ਦੀ ਟੀਮਾਂ ਦੇਰ ਸ਼ਾਮ ਤਕ ਲੱਗੀਆਂ ਹੋਈਆਂ ਸੀ। ਪੁਲੀਸ ਨੇ ਟਰੱਕ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਅਰੰਭੀ ਹੈ।