ਨਿੱਜੀ ਪੱਤਰ ਪ੍ਰੇਰਕ
ਸਿਰਸਾ, 12 ਨਵੰਬਰ
ਡਿੰਗ ਥਾਣਾ ਪੁਲੀਸ ਨੇ ਪਿੰਡ ਤਾਜੀਆ ਖੇੜਾ ’ਚ ਸਥਿਤ ਸ਼ਿਵ ਮੰਦਰ ’ਚੋਂ ਚਾਂਦੀ ਦਾ ਛਤਰ ਚੋਰੀ ਕਰਨ ਵਾਲੀ ਇੱਕ ਮਹਿਲਾ ਤੇ ਇੱਕ ਨੌਜਵਾਨ ਨੂੰ ਕਾਬੂ ਕੀਤਾ ਹੈ। ਥਾਣਾ ਮੁਖੀ ਸਬ-ਇੰਸਪੈਕਟਰ ਭੀਮ ਸਿੰਘ ਨੇ ਦੱਸਿਆ ਕਿ ਮੰਦਰ ਦੇ ਪੁਜਾਰੀ ਮਦਨ ਲਾਲ ਵਾਸੀ ਤਾਜੀਆ ਖੇੜਾ ਦੀ ਸ਼ਿਕਾਇਤ ’ਤੇ ਥਾਣਾ ਡਿੰਗ ’ਚ ਚੋਰੀ ਦਾ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਤਾਂ ਪੁਲੀਸ ਦੇ ਹੱਥ ਅਹਿਮ ਸੁਰਗ ਲੱਗੇ ਜਿਸ ਦੇ ਆਧਾਰ ’ਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਪਿੰਡ ਢੱਡਿਆਂਵਾਲੀ ਇਲਾਕੇ ਤੋਂ ਕਾਬੂ ਕੀਤਾ ਹੈ ਜਿਨ੍ਹਾ ਦੀ ਪਛਾਣ ਕਮਲਜੀਤ ਕੌਰ ਉਰਫ਼ ਗੋਗੀ ਅਤੇ ਗੁਰਵਿੰਦਰ ਸਿੰਘ ਵਾਸੀ ਰਘੂਆਣਾ ਹਾਲ ਵਾਸੀ ਢੱਡਿਆਂਵਾਲੀ ਜ਼ਿਲ੍ਹਾ ਸਿਰਸਾ ਵਜੋਂ ਹੋਈ ਹੈ। ਪੁਲੀਸ ਨੇ ਦੱਸਿਆ ਕਿ ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਚੋਰੀ ਦਾ ਸਾਮਾਨ ਬਰਾਮਦ ਕੀਤਾ ਜਾਵੇਗਾ।