ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 7 ਨਵੰਬਰ
ਇਥੇ ਥਾਣਾ ਪੰਜੋਖਰਾ ਸਾਹਿਬ ਦੇ ਖੇਤਰ ਜੱਗੀ ਗਾਰਡਨ ਫੇਜ਼-2 ਮੰਡੌਰ ਤੋਂ ਗੁਪਤ ਸੂਚਨਾ ਦੇ ਆਧਾਰ ਤੇ ਮੁਲਜ਼ਮ ਸੰਨੀ ਕੁਮਾਰ ਵਾਸੀ ਸ਼ਲਵਾੜ ਜ਼ਿਲ੍ਹਾ ਕੁੱਲੂ (ਹਿਮਾਚਲ ਪ੍ਰਦੇਸ਼) ਅਤੇ ਕਾਰਤਿਕ ਵਾਸੀ ਸੈਕਟਰ-1 ਅੰਬਾਲਾ ਸਿਟੀ ਮੌਜੂਦਾ ਕਿਰਾਏਦਾਰ ਜੱਗੀ ਗਾਰਡਨ ਨੂੰ ਇੱਕ ਕਿੱਲੋ 639 ਗਰਾਮ ਚਰਸ ਅਤੇ ਕਾਰ ਨੂੰ ਸਣੇ ਕਾਬੂ ਕਰਕੇ ਥਾਣਾ ਪੰਜੋਖਰਾ ਸਾਹਿਬ ਵਿਖੇ ਮਾਮਲਾ ਦਰਜ ਕਰਕੇ ਅਦਾਲਤ ਦੇ ਹੁਕਮਾਂ ਅਨੁਸਾਰ 4 ਦਿਨਾਂ ਦੇ ਪੁਲੀਸ ਰਿਮਾਂਡ ’ਤੇ ਲਿਆ ਹੈ। ਸੀਆਈਏ-2 ਅੰਬਾਲਾ ਦੀ ਟੀਮ ਨੇ ਸੂਚਨਾ ਦੇ ਅਧਾਰ ’ਤੇ ਪੁਲੀਸ ਟੀਮ ਨੇ ਤੁਰੰਤ ਕਾਰਵਾਈ ਕਰਦੇ ਹੋਏ ਜੱਗੀ ਗਾਰਡਨ ਫੇਜ਼-2 ਮੰਡੌਰ ਦੇ ਇਕ ਮਕਾਨ ਦੇ ਨੇੜੇ ਖੜ੍ਹੀ ਸ਼ੱਕੀ ਆਲਟੋ ਕਾਰ ਵਿਚ ਬੈਠੇ ਦੋ ਵਿਅਕਤੀਆਂ ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਤਾਂ ਉਨ੍ਹਾਂ ਦੇ ਬੈਗ ਵਿਚੋਂ ਡੇਢ ਕਿਲੋ ਚਰਸ ਬਰਾਮਦ ਹੋਈ।