ਟੋਹਾਣਾ: ਨੇੜਲੇ ਪਿੰਡ ਭੋੜੀ ਵਿੱਚ ਜ਼ਮੀਨ ਦੀ ਪੈਮਾਇਸ਼ ਕਰਨ ਗਈ ਮਾਲ ਮਹਿਕਮੇ ਦੀ ਟੀਮ ਨੂੰ ਜੰਗਾਲ ਲੱਗੇ ਦੋ ਹੈਂਡ ਗਰਨੇਡ ਮਿਲਣ ਮਗਰੋਂ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਇਸਦੀ ਤੁਰੰਤ ਸੂਚਨਾ ਸਰਪੰਚ ਸਤਬੀਰ ਸਿੰਘ ਤੇ ਡੀਐੱਸਪੀ ਉਮੇਦ ਸਿੰਘ ਨੂੰ ਦਿੱਤੇ ਜਾਣ ’ਤੇ ਐੱਸਐੱਚਓ ਸੁਰਿੰਦਰ ਕੰਬੋਜ ਦੀ ਟੀਮ ਨੇ ਮੌਕੇ ’ਤੇ ਪੁੱਜ ਕੇ ਦੋਵੇਂ ਹੱਥ ਗੋਲਿਆਂ ਕਬਜ਼ੇ ਵਿੱਚ ਲੈ ਕੇ ਹਿਸਾਰ ਫੌਜ ਨੂੰ ਸੂਚਿਤ ਕੀਤਾ ਤਾਂ ਕਿ ਬਰਾਮਦ ਅਸਲੇ ਦਾ ਜਾਇਜ਼ਾ ਲੈ ਕੇ ਡੀਫਿਊਜ਼ ਕੀਤਾ ਜਾ ਸਕੇ। -ਪੱਤਰ ਪ੍ਰੇਰਕ