ਪੱਤਰ ਪ੍ਰੇਰਕ
ਟੋਹਾਣਾ, 25 ਅਗਸਤ
ਸਾਇੰਸ ਤੇ ਅੰਗਰੇਜੀ ਵਿਸ਼ਿਆਂ ਦੇ ਅਧਿਆਪਕਾਂ ਦੀ ਮੰਗ ਲਈ ਧਰਨੇ ’ਤੇ ਬੈਠੇ 600 ਵਿਦਆਰਥੀਆਂ ਦੀ ਪੈਸੇ ਦੇ ਲੇਣ ਦੇਣ ਨੂੰ ਲੈ ਕੇ ਦੋ ਗੁਟਾਂ ਵਿੱਚ ਖੂਨੀ ਸੰਘਰਸ਼ ਤੋਂ ਬਾਅਦ ਇਕ ਗੁੱਟ ਵੱਲੋਂ ਹਵਾਈ ਫ਼ਾਇਰ ਕਰਨ ’ਤੇ ਦਹਿਸ਼ਤ ਫੈਲ ਗਈ। ਉਥੇ ਮੌਜੂਦ ਇਕ ਸਾਬਕਾ ਪੰਚ ਨੇ ਹਮਲਾਵਰ ਵਿਅਕਤੀ ਤੋਂ ਬੰਦੂਕ ਤੇ ਕਾਰਤੂਸ ਖੋਹੀ। ਸਾਬਕਾ ਪੰਚ ਰਮੇਸ਼ ਨੇ ਪੁਲੀਸ ਨੂੰ ਪਿੰਡ ਚੰਦੜ ਦੇ ਗੁਰਨਾਮ ਸਿੰਘ ਤੇ ਸਿਕੰਦਰ ਤੋਂ ਬੰਦੂਕ ਖੋਹਣ ਦੀ ਗਲ ਕਬੂਲ ਕਰਦੇ ਹੋਏ ਦੱਸਿਆ ਕਿ ਪੈਸੇ ਦੇ ਲੇਣ ਦੇਣ ’ਤੇ ਦੋ ਗੁਟਾਂ ਵਿੱਚ ਮਾਰ ਕੁੱਟਾਈ ਤੋਂ ਬਾਦ ਕਥਿਤ ਤੌਰ ’ਤੇ ਘਰੋਂ ਬੰਦੂਕ ਚੁੱਕ ਲਿਆਇਆ ਤੇ ਆਉਂਦੇ ਹੀ ਹਵਾਈ ਫਾਇਰ ਕੀਤੇ। ਜਦੋਂ ਕਿ ਉਹ ਦੁਬਾਰਾ ਕਾਰਤੂਸ ਲੋਡ ਕਰਨ ਦੀ ਕੋਸ਼ਿਸ਼ ਵਿੱਚ ਸੀ ਤਾਂ ਉਸ ਤੋਂ ਹਥਿਆਰ ਖੋਹ ਲਿਆ ਗਿਆ। ਗੌਰਮਿੰਟ ਸਕੂਲ ਦੇ 12ਵੀਂ ਜਮਾਤ ਦੇ 600 ਬੱਚਿਆਂ ਦੇ ਦੂਜੇ ਦਿਨ ਭੂਨਾ-ਟੋਹਾਣਾ ਸੜਕ ’ਤੇ ਆਵਜਾਈ ਬੰਦ ਕਰ ਦਿੱਤੀ।