ਪੱਤਰ ਪ੍ਰੇਰਕ
ਯਮੁਨਾਨਗਰ, 9 ਮਈ
ਸ਼ਹਿਰ ਦੇ ਸ਼ਾਦੀਪੁਰ ਵੈਦਿਕ ਆਸ਼ਰਮ ਦੇ ਸਾਹਮਣੇ ਨਵੀਂ ਬਸਤੀ ਰਾਏਪੁਰ ਕਲੋਨੀ ਵਿੱਚ ਅੱਜ ਸਵੇਰੇ ਇੱਕ ਘਰ ‘ਚੋਂ ਗਊ ਦਾ ਮਾਸ ਮਿਲਣ ਕਾਰਨ ਇਲਾਕੇ ’ਚ ਹਾਹਾਕਾਰ ਮਚ ਗਿਆ । ਸੂਚਨਾ ਮਿਲਦੇ ਸਾਰ ਹੀ ਪੁਲੀਸ ਮੌਕੇ ’ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਕੀਤੀ । ਜਿਸ ਘਰ ਤੋਂ ਪੁਲੀਸ ਨੇ ਮੀਟ ਬਰਾਮਦ ਕੀਤਾ ਹੈ, ਉਹ ਘਰ ਇਰਫਾਨ ਦਾ ਦੱਸਿਆ ਜਾ ਰਿਹਾ ਹੈ, ਜੋ ਮੌਕੇ ਤੋਂ ਫਰਾਰ ਗਿਆ । ਫਿਲਹਾਲ ਪੁਲੀਸ ਨੇ ਸਬਜ਼ੀ ਵੇਚਣ ਵਾਲੇ ਨੌਜਵਾਨ ਨੂੰ ਸ਼ੱਕ ਦੇ ਆਧਾਰ ’ਤੇ ਹਿਰਾਸਤ ਵਿੱਚ ਲੈ ਲਿਆ ਹੈ। ਰਾਏਪੁਰ ਕਲੋਨੀ ਵਾਸੀ ਦੀਕਸ਼ਤ ਨੇ ਪੁਲੀਸ ਨੂੰ ਦੱਸਿਆ ਕਿ ਸੋਮਵਾਰ ਸਵੇਰੇ ਨਵੀਂ ਰਾਏਪੁਰ ਬਸਤੀ ਵਿੱਚ ਸਬਜ਼ੀ ਵੇਚਣ ਦੇ ਨਾਂ ’ਤੇ ਇਕ ਨੌਜਵਾਨ ਘਰਾਂ ‘ਚ ਗਾਂ ਦਾ ਮਾਸ ਵੇਚ ਰਿਹਾ ਸੀ । ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਇਰਫਾਨ ਨਾਂ ਦੇ ਨੌਜਵਾਨ ਦੇ ਘਰੋਂ ਕਰੀਬ 3 ਕਿੱਲੋ ਗਾਂ ਦਾ ਮਾਸ ਬਰਾਮਦ ਹੋਇਆ ਹੈ । ਸੂਚਨਾ ਮਿਲਣ ’ਤੇ ਥਾਣਾ ਸਦਰ ਯਮੁਨਾਨਗਰ ਪੁਲੀਸ ਮੌਕੇ ’ਤੇ ਪਹੁੰਚ ਗਈ ਅਤੇ ਪੁਲੀਸ ਨੇ ਇਰਫਾਨ ਦੇ ਘਰੋਂ ਗਾਂ ਦਾ ਮਾਸ ਕਬਜ਼ੇ ਵਿੱਚ ਲੈ ਲਿਆ। ਇਸ ਦੌਰਾਨ ਇਰਫਾਨ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਪੁਲੀਸ ਇਰਫਾਨ ਭਾਲ ਕਰ ਰਹੀ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਯੂਪੀ ਤੋਂ ਇੱਥੇ ਆਉਣ ਵਾਲੇ ਕਈ ਪਰਿਵਾਰ 50-50 ਗਜ਼ ਦੇ ਮਕਾਨ ਬਣਾ ਕੇ ਰਹਿ ਰਹੇ ਹਨ ਜਿਨ੍ਹਾਂ ਦੇ ਪਿਛੋਕੜ ਦੀ ਪੁਲੀਸ ਵੱਲੋਂ ਜਾਂਚ ਹੋਣੀ ਚਾਹੀਦੀ ਹੈ। ਲੋਕਾਂ ਦਾ ਕਹਿਣਾ ਹੈ ਕਿ ਬਿਨਾਂ ਕਿਸੇ ਪਛਾਣ ਦੇ ਸ਼ਹਿਰ ਵਿੱਚ ਆ ਕੇ ਰਹਿ ਰਹੇ ਅਜਨਬੀ ਲੋਕਾਂ ਕਾਰਨ ਅਪਰਾਧ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ। ਲੋਕਾਂ ਦੇ ਦੱਸਣ ਮੁਤਾਬਕ ਪਲਾਟ ਦੇ ਪਿੱਛੇ ਕੁੱਝ ਮਾਸ ਅਤੇ ਹੱਡੀਆਂ ਵੀ ਪਈਆਂ ਮਿਲੀਆਂ ਹਨ।