ਪੱਤਰ ਪ੍ਰੇਰਕ
ਜੀਂਦ, 27 ਅਗਸਤ
ਸੂਬਾ ਸਰਕਾਰ ਸਰਕਾਰੀ ਸਕੂਲਾਂ ਦੇ ਰੈਸ਼ਨਲਾਈਜੇਸ਼ਨ ਨੂੰ ਲੈ ਕੇ ਜੋ ਚਿਰਾਗ ਯੋਜਨਾ ਸੁਰੂ ਕੀਤੀ ਹੈ, ਉਸ ਚਿਰਾਗ ਯੋਜਨਾ ਦੀ ਲੋਅ ਵਿੱਚ ਹੁਣ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਪੜ੍ਹਾਈ ਝੁਲਸਣ ਲੱਗੀ ਹੈ। ਇਸ ਯੋਜਨਾ ਦੇ ਰੋਸ ਵਜੋਂ ਜ਼ਿਲ੍ਹੇ ਵਿੱਚ ਪਿੰਡ ਵਾਸੀਆਂ ਵੱਲੋਂ ਸਕੂਲਾਂ ਨੂੰ ਤਾਲੇ ਲਗਾਉਣ ਦਾ ਸਿਲਸਿਲਾ ਤੀਜੇ ਦਿਨ ਵੀ ਜਾਰੀ ਰਿਹਾ। ਇਸ ਦੇ ਤਹਿਤ ਜੀਂਦ ਦੇ ਪਿੰਡ ਦਿੱਲੂਵਾਲਾ, ਹੰਸਡਹਰ ਅਤੇ ਕਲੋਦਾ ਕਲਾਂ ਦੇ ਸਰਕਾਰੀ ਸਕੂਲਾਂ ਉੱਤੇ ਪਿੰਡ ਵਾਸੀਆਂ ਨੇ ਤਾਲੇ ਜੜੇ ਅਤੇ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਦੱਸਣਯੋਗ ਹੈ ਕਿ ਚਿਰਾਗ ਯੋਜਨਾ ਦੇ ਤਹਿਤ ਜੀਂਦ ਜ਼ਿਲ੍ਹੇ ਵਿੱਚ ਕੁੱਲ 3 ਸਰਕਾਰੀ ਸਕੂਲਾਂ ਨੂੰ ਦੂਸਰੇ ਸਕੂਲਾਂ ਵਿੱਚ ਮਰਜ਼ ਕੀਤਾ ਜਾ ਰਿਹਾ ਹੈ ਅਤੇ ਜ਼ਿਲ੍ਹੇ ਦੇ ਹੋਰ ਸਕੂਲਾਂ ਵਿੱਚ ਅਧਿਅਪਿਕਾਂ ਦੇ ਪਦ ਰੈਸ਼ਨਾਈਜੇਸ਼ਨ ਦੇ ਤਹਿਤ ਘੱਟ ਕੀਤੇ ਜਾ ਰਹੇ ਹਨ। ਅਧਿਅਪਿਕਾ ਦੇ ਪਦ ਉਨ੍ਹਾਂ ਸਕੂਲਾਂ ਵਿੱਚ ਘੱਟ ਕੀਤੇ ਜਾ ਰਹੇ ਹਨ, ਜਿੱਥੇ ਇਸ ਸਾਲ ਬੱਚਿਆਂ ਦੇ ਬਹੁਤ ਹੀ ਘੱਟ ਸੰਖਿਆ ਵਿੱਚ ਦਾਖ਼ਲੇ ਹੋਏ। ਸੂਬਾ ਸਰਕਾਰ ਨੇ ਚਿਰਾਗ ਯੋਜਨਾ ਦੇ ਤਹਿਤ ਸਕੂਲਾਂ ਦੇ ਮਰਜ਼ ਅਤੇ ਅਧਿਅਪਿਕਾਂ ਦੇ ਰੈਸ਼ਨਲਾਈਜੇਸ਼ਨ ਨੂੰ ਅੰਤਿਮ ਰੂਪ ਦਿੰਦੇ ਹੋਏ ਅਧਿਅਪਿਕਾਂ ਦੀ ਬਦਲੀ ਦਾ ਡਰਾਈਵ ਸ਼ੁਰੂ ਕਰ ਦਿੱਤੀ ਹੈ ਜਿਸਦੇ ਕਾਰਨ ਹੁਦ ਜ਼ਿਲ੍ਹੇ ਵਿੱਚ ਵਿਦਿਆਰਥੀਆਂ ਦੀ ਪੜ੍ਹਾਈ ਦਾ ਬੁਰਾ ਹਾਲ ਹੋਣ ਲੱਗਿਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਰੈਸ਼ਨਲਾਈਜੇਸ਼ਨ ਦੇ ਤਹਿਤ ਘੱਟ ਕੀਤੇ ਅਧਿਅਪਿਕਾਂ ਦੇ ਪਦ ਬਹਾਲ ਨਹੀਂ ਕੀਤੇ ਜਾਣਗੇ, ਉਦੋਂ ਤੱਕ ਅੰਦੋਲਨ ਜਾਰੀ ਰਹੇਗਾ।