ਸਿਰਸਾ:
ਇਥੋਂ ਦੇ ਸੀਐੱਮਕੇ ਨੈਸ਼ਨਲ ਪੋਸਟ ਗ੍ਰੈਜੂਏਟ ਕਾਲਜ ਦੇ ਬੀਏ ਭਾਗ ਪਹਿਲੇ ਦੇ ਵਿਦਿਆਰਥੀ ਵਿਨੈ ਗੁੱਜਰ ਨੇ ਲਖਨਊ ’ਚ 5 ਤੋਂ 7 ਨਵੰਬਰ ਤੱਕ ਹੋਏ ਆਲ ਇੰਡੀਆ ਅੰਤਰ ਸਾਂਈ ਕੁਸ਼ਤੀ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਫਰੀ ਸਟਾਈਲ ਕੁਸ਼ਤੀ ਭਾਰ ਵਰਗ ਅਤੇ ਗ੍ਰੀਕੋ ਰੋਮਨ ਸਟਾਈਲ ਕੁਸ਼ਤੀ ਭਾਰ ਵਰਗ ਵਿੱਚ ਦੋ ਸੋਨ ਤਗਮੇ ਜਿੱਤ ਕੇ ਸਿਰਸਾ ਤੇ ਕਾਲਜ ਦਾ ਨਾਂ ਰੋਸ਼ਨ ਕੀਤਾ ਹੈ। ਪ੍ਰਿੰਸੀਪਲ ਡਾ. ਰੰਜਨਾ ਗਰੋਵਰ ਨੇ ਵਿਦਿਆਰਥੀ ਵਿਨੈ ਗੁੱਜਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਿਨੈ ਗੁੱਜਰ ਨੇ ਆਲ ਇੰਡੀਆ ਅੰਤਰ ਸਾਂਈ ਕੁਸ਼ਤੀ ਟੂਰਨਾਮੈਂਟ ’ਚ ਦੋ ਸੋਨ ਤਗਮੇ ਜਿੱਤ ਕੇ ਸਿਰਸਾ ਦੇ ਨਾਲ-ਨਾਲ ਸੀ.ਐਮ.ਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਮੌਕੇ ਖੇਡ ਪ੍ਰਧਾਨ ਸ੍ਰੀਮਤੀ ਸੰਗੀਤਾ ਨੰਦਾ ਅਤੇ ਸਰੀਰਕ ਸਿੱਖਿਆ ਵਿਭਾਗ ਦੇ ਸਹਾਇਕ ਪ੍ਰੋਫੈਸਰ ਅਨਿਲ ਕੁਮਾਰ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਵਿਦਿਆਰਥੀ ਵਿਨੈ ਨੂੰ ਵਧਾਈ ਦਿੱਤੀ ਅਤੇ ਉਸ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। -ਨਿੱਜੀ ਪੱਤਰ ਪ੍ਰੇਰਕ