ਪੱਤਰ ਪ੍ਰੇਰਕ
ਯਮੁਨਾਨਗਰ, 2 ਅਪਰੈਲ
ਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਦੇ ਨਵ-ਨਿਯੁਕਤ ਚੇਅਰਮੈਨ ਭੋਪਾਲ ਸਿੰਘ ਖਦਰੀ ਦਾ ਅਪਣੇ ਜੱਦੀ ਪਿੰਡ ਖਦਰੀ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ ਗਿਆ। ਸਵਾਗਤ ਕਰਨ ਵਾਲਿਆਂ ਵਿੱਚ ਸਿੱਖਿਆ ਮੰਤਰੀ ਦੇ ਪੁੱਤਰ ਨਿਸ਼ਚਲ ਚੌਧਰੀ, ਜਗਬੀਰ ਖਦਰੀ, ਮੁਕੇਸ਼ ਦਮੋਦਰ, ਸੁਸ਼ੀਲ ਮਿੱਤਲ, ਡੀਐੱਸਪੀ ਜਗਾਧਰੀ ਰਾਜਿੰਦਰ ਸਿੰਘ, ਇੰਦਰਜੀਤ ਮਿੱਤਲ, ਪ੍ਰਤੀਕ ਗੁੱਜਰ, ਭਾਜਪਾ ਦੇ ਮੀਡੀਆ ਅਧਿਕਾਰੀ ਕਪਿਲ ਮਨੀਸ਼ ਗਰਗ, ਜਗਾਧਰੀ ਯੁਵਾ ਪਰਧਾਨ ਰਾਹੁਲ ਗੜੀਹ ਬੰਜਾਰਾ, ਸਰਪੰਚ ਸਤਿੰਦਰ ਜੈਲਦਾਰ ਮੰਡੋਲੀ, ਕੇਹਰ ਸਿੰਘ ਤੇਜਲੀ, ਰਾਜਬੀਰ, ਅਤੇ ਹੋਰ ਸ਼ਾਮਿਲ ਸਨ। ਇਸ ਮੌਕੇ ਭੋਪਾਲ ਸਿੰਘ ਖਦਰੀ ਨੇ ਦਾਅਵਾ ਕੀਤਾ ਕਿ ਉਹ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਣਗੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਨਾਮ ਨਾਲ ਪਿੰਡ ਖਦਰੀ ਜੁੜਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਕਰਮਚਾਰੀਆਂ ਦੀ ਚੋਣ ਕਰਨ ਬਹੁਤ ਹੀ ਮੁਸ਼ਿਕਲ ਕੰਮ ਹੁੰਦਾ ਹੈ ਪਰ ਉਹ ਪੂਰੀ ਈਮਾਨਦਾਰੀ ਨਾਲ ਯੋਗ ਉਮੀਦਵਾਰਾਂ ਦੀ ਚੋਣ ਕਰਨਗੇ। ਇਸ ਮੌਕੇ ਭੋਪਾਲ ਸਿੰਘ ਖਦਰੀ ਨੇ ਦਾਅਵਾ ਕੀਤਾ ਕਿ ਉਹ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਣਗੇ।