ਸਤਪਾਲ ਸਿੰਘ
ਪਿਹੋਵਾ, 21 ਨਵੰਬਰ
ਕੈਬਨਿਟ ਮੰਤਰੀ ਸੰਦੀਪ ਸਿੰਘ ਨੇ ਕਿਹਾ ਕਿ ਪਿੰਡਾਂ ਦੇ ਵਿਕਾਸ ’ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ| ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਵਿੱਚ ਪਿੰਡ ਵਾਸੀਆਂ ਲਈ ਸਰਕਾਰ ਦੇ ਦਰਵਾਜ਼ੇ ਹਰ ਸਮੇਂ ਖੁੱਲ੍ਹੇ ਹਨ। ਸੰਦੀਪ ਸਿੰਘ ਅੱਜ ਪਿੰਡ ਮੁਰਤਜਾਪੁਰ ਵਿੱਚ ਸਾਬਕਾ ਸਰਪੰਚ ਸਾਹਬ ਸਿੰਘ ਬਾਜਵਾ ਦੇ ਗ੍ਰਹਿ ਵਿਖੇ ਕਰਵਾਏ ਇੱਕ ਪ੍ਰੋਗਰਾਮ ਵਿੱਚ ਬੋਲ ਰਹੇ ਸਨ। ਇਸ ਤੋਂ ਪਹਿਲਾਂ ਉਨ੍ਹਾਂ ਪਿੰਡ ਗੜ੍ਹੀ ਰੋਡਾਨ ਅਤੇ ਮਾਝਾ ਫਾਰਮ ਦਾ ਦੌਰਾ ਕੀਤਾ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਮੰਤਰੀ ਨੇ ਪਿੰਡ ਮੁਰਤਜਾਪੁਰ ਵਿੱਚ ਕਈ ਗਲੀਆਂ ਦੇ ਨਿਰਮਾਣ ਕਾਰਜਾਂ ਨੂੰ ਪ੍ਰਵਾਨਗੀ ਦਿੱਤੀ। ਇਸ ਦੇ ਨਾਲ ਹੀ ਪਿੰਡ ਮੁਰਤਜਾਪੁਰ ਤੋਂ ਲੈ ਕੇ ਟਕੋਰਨ, ਛੈਲੋਂ ਤੱਕ ਸੜਕ ਅਤੇ ਹੋਰ ਕਈ ਨਵੀਆਂ ਸੜਕਾਂ ਨੂੰ ਮਨਜ਼ੂਰੀ ਦਿੱਤੀ। ਉਨ੍ਹਾਂ ਪਿੰਡ ਦੇ ਤੀਰਅੰਦਾਜ਼ ਖਿਡਾਰੀਆਂ ਨੂੰ ਸਾਮਾਨ ਖਰੀਦਣ ਲਈ 5 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ। ਇਸ ਤੋਂ ਇਲਾਵਾ ਰਾਜ ਮੰਤਰੀ ਨੇ ਪਿੰਡ ਗੜ੍ਹੀ ਰੋਡਾਨ ਵਿੱਚ ਸ਼ੋਰਗੀਰ ਭਾਈਚਾਰੇ ਦੇ ਚੌਪਾਲ ਦੀ ਉਸਾਰੀ ਲਈ 5 ਲੱਖ ਰੁਪਏ ਦੇਣ ਦਾ ਵੀ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਕਿਸੇ ਵੀ ਪਿੰਡ ਵਾਸੀ ਨੂੰ ਆਪਣੇ ਕੰਮ ਲਈ ਸਿਫ਼ਾਰਸ਼ਾਂ ਕਰਨ ਦੀ ਲੋੜ ਨਹੀਂ ਹੈ, ਉਹ ਉਨ੍ਹਾਂ ਨੂੰ ਸਿੱਧਾ ਆ ਕੇ ਮਿਲ ਸਕਦੇ ਹਨ। ਇਸ ਮੌਕੇ ਕੁਲਵੰਤ ਸਿੰਘ ਬਾਜਵਾ, ਸਾਹਬ ਸਿੰਘ ਬਾਜਵਾ, ਸਾਬਕਾ ਸਰਪੰਚ ਰਤਨ ਸਿੰਘ ਵਿਰਕ ਖੇੜੀ ਸ਼ਿਸ਼ਗਰਾਂ, ਬੱਬੂ ਮਾਝਾ ਫਾਰਮ, ਲੋਹਾਰ ਮਾਜਰਾ ਸਰਪੰਚ ਰਾਮਕਿਸ਼ਨ, ਬਿੱਟੂ ਵਿਰਕ ਖੇੜੀ ਸ਼ਿਸ਼ਗਰਾਂ, ਮਨਜੀਤ ਵੜੈਚ ਗੁਮਥਲਾ, ਅਮੀਰ ਬਾਜਵਾ ਐਡਵੋਕੇਟ, ਅਮਰਜੀਤ ਸਿੰਘ ਬਾਜਵਾ ਸਮੇਤ ਕਈ ਲੋਕ ਹਾਜ਼ਰ ਸਨ।