ਮਹਾਂਵੀਰ ਮਿੱਤਲ
ਜੀਂਦ/ ਉਚਾਨਾ, 29 ਜੁਲਾਈ
ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਪਿੱਛਲੇ ਅੱਠ ਮਹੀਨਿਆਂ ਤੋਂ ਦਿੱਲੀ ਦੇ ਟਿਕਰੀ ਬਾਰਡਰ ਉੱਤੇ ਕਿਸਾਨਾਂ ਦਾ ਧਰਨਾ ਚੱਲ ਰਿਹਾ ਹੈ। ਹੁਣ ਪਿੰਡਾਂ ਤੋਂ ਦਿੱਲੀ ਦੇ ਟਿਕਰੀ ਬਾਰਡਰ ਤੱਕ ਨੌਜਵਾਨ ਖੇਤ ਦੀ ਮਿੱਟੀ ਅਤੇ ਪਾਣੀ ਲੈ ਕੇ ਕਾਂਵੜ ਯਾਤਰਾ ਕੱਢ ਰਹੇ ਹਨ। ਦਿੱਲੀ ਦੀ ਸੀਮਾਵਾਂ ਵਾਂਗ ਇੱਥੇ ਖਟਕੜ ਟੌਲ ਪਲਾਜ਼ਾ ਕੋਲ ਧਰਨੇ ਉੱਤੇ ਵੀ ਕਾਂਵੜ ਯਾਤਰਾ ਦਾ ਕਿਸਾਨਾਂ ਵੱਲੋਂ ਸਵਾਗਤ ਕੀਤਾ ਜਾਂਦਾ ਹੈ। ਖਟਕੜ ਟੌਲ ਪਲਾਜ਼ਾ ਉੱਤੇ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ ਹੈ। ਧਰਨੇ ਦੀ ਪ੍ਰਧਾਨਗੀ ਈਸ਼ਵਰ ਛਾਤਰ ਨੇ ਕੀਤੀ ਅਤੇ ਸੰਕੇਤਿਕ ਭੁੱਖ ਹੜਤਾਲ ਉੱਤੇ ਰਾਮ ਚੰਦਰ ਫੌਜੀ, ਵੇਦ ਪ੍ਰਕਾਸ਼ ਸ਼ਰਮਾ, ਲੀਲੂ ਬਡਨਪੁਰ, ਦਲਬੀਰ ਰੇਢੂ ਅਤੇ ਰਣਧੀਰ ਡਾਹੋਲਾ ਬੈਠੇ। ਸਤਿਵੀਰ ਪਹਿਲਵਾਨ ਨੇ ਕਿਹਾ ਕਿ ਕਿਸਾਨਾਂ ਨੇ ਖੇਤ ਦੀ ਮਿੱਟੀ ਅਤੇ ਜਲ ਟਰੈਕਟਰ ਟਰਾਲੀਆਂ ਵਿੱਚ ਲੈ ਕੇ ਕਾਂਵੜ ਯਾਤਰਾ ਸ਼ੁਰੂ ਕਰ ਦਿੱਤੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਪਹਿਲਾਂ ਉਹ ਹਰਿਦੁਆਰ ਜਾਂਦੇ ਸਨ ਪਰ ਇਸ ਵਾਰ ਅੰਨਦਾਤਾ ਦਿੱਲੀ ਦੀ ਸੀਮਾਵਾਂ ਉੱਤੇ ਬੈਠਿਆ ਹੈ, ਇਸ ਲਈ ਪਿੰਡਾਂ ਦੀ ਮਿੱਟੀ ਅਤੇ ਖੇਤਾਂ ਦਾ ਜਲ ਲੈ ਕੇ ਕਿਸਾਨ ਦਿੱਲੀ ਦੀ ਸੀਮਾਵਾਂ ਉੱਤੇ ਜਾ ਰਿਹਾ ਹੈ।