ਨਿੱਜੀ ਪੱਤਰ ਪੇ੍ਰਕ
ਸਿਰਸਾ, 26 ਅਗਸਤ
ਇੱਥੋਂ ਦੇ ਸੁੱਖ ਸਾਗਰ ਨਗਰ ’ਚ ਇੱਕ ਪਤਨੀ ਨੇ ਪਤੀ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ ਤੇ ਉਸ ਦੇ ਸਹੁਰੇ ਨੇ ਦਾਤਰ ਨਾਲ ਜਵਾਈ ’ਤੇ ਵਾਰ ਕੀਤਾ| ਹਮਲੇ ਵਿੱਚ ਪਤੀ ਗੰਭੀਰ ਜ਼ਖ਼ਮੀ ਹੋ ਗਿਆ| ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ| ਸਿਟੀ ਪੁਲੀਸ ਨੇ ਹਸਪਤਾਲ ਪਹੁੰਚ ਕੇ ਜ਼ਖ਼ਮੀ ਵਿੱਕੀ ਸੋਨੀ ਦੇ ਬਿਆਨ ਦਰਜ ਕੀਤੇ ਹਨ। ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਵਿੱਕੀ ਸੋਨੀ ਨੇ ਦੱਸਿਆ ਕਿ ਉਸ ਦਾ ਵਿਆਹ 12 ਸਾਲ ਪਹਿਲਾਂ ਅਨੂੰ ਪੁੱਤਰੀ ਸੁਭਾਸ਼ ਸੋਨੀ ਵਾਸੀ ਕੀਰਤੀ ਨਗਰ ਨਾਲ ਹੋਇਆ ਸੀ| ਕਈ ਦਿਨਾਂ ਤੋਂ ਉਸ ਦਾ ਆਪਣੀ ਪਤਨੀ ਨਾਲ ਘਰੇਲੂ ਝਗੜਾ ਚੱਲ ਰਿਹਾ ਸੀ| ਬੀਤੇ ਦਿਨ ਜਦੋਂ ਉਸ ਨੇ ਅਨੂੰ ਨੂੰ ਖਾਣਾ ਬਣਾਉਣ ਲਈ ਕਿਹਾ ਤਾਂ ਉਹ ਝਗੜਾ ਕਰਨ ਲੱਗੀ| ਇਸ ਮਗਰੋਂ ਉਸ ਨੇ ਆਪਣੇ ਪਿਤਾ ਸੁਭਾਸ਼ ਨੂੰ ਫੋਨ ਕੀਤਾ| ਅਨੂੰ ਨੇ ਉਸ ਨੂੰ ਕਿਹਾ ਕਿ ਪਿਤਾ ਜੀ ਇਸ ਨੂੰ ਅੱਜ ਹੀ ਜਾਨ ਤੋਂ ਮਾਰ ਦੇਣਾ ਚਾਹੀਦਾ ਹੈ ਤਾਂ ਜੋ ਰੋਜ਼ਾਨਾ ਦੀ ਪ੍ਰੇਸ਼ਾਨੀ ਖਤਮ ਹੋ ਜਾਵੇ| ਸੋਨੀ ਨੇ ਦੱਸਿਆ ਕਿ ਇਸ ਤੋਂ ਬਾਅਦ ਪਤਨੀ ਅਨੂੰ ਨੇ ਆਪਣੇ ਹੱਥ ਵਿੱਚ ਚਾਕੂ ਲਿਆ ਤੇ ਉਸ ਦੇ ਸਿਰ ’ਤੇ ਵਾਰ ਕੀਤੇ| ਉਸ ਨੇ ਆਪਣੇ ਹੱਥ ਅੱਗੇ ਕੀਤੇ ਜਿਸ ਕਾਰਨ ਉਸ ਦੀ ਉਂਗਲ ’ਤੇ ਸੱਟ ਲੱਗੀ| ਇਸ ਮਗਰੋਂ ਸਹੁਰੇ ਸੁਭਾਸ਼ ਨੇ ਉਸ ਦੀ ਪਿੱਠ ’ਤੇ ਵਾਰ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ| ਉਸ ਨੂੰ ਜ਼ਖ਼ਮੀ ਹਾਲਤ ’ਚ ਉਸ ਦੇ ਭਰਾ ਰਾਹੁਲ ਸੋਨੀ ਨੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਾਇਆ| ਪੁਲੀਸ ਦਾ ਕਹਿਣਾ ਹੈ ਕਿ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਛੇਤੀ ਹੀ ਮੁਲਜ਼ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ|