ਯਮੁਨਾਨਗਰ (ਪੱਤਰ ਪ੍ਰੇਰਕ): ਇਥੇ ਪਿੰਡ ਘਿਸਰਪਡੀ ਕੋਟ ਵਿੱਚ ਇੱਕ ਔਰਤ ਨੇ ਜ਼ਹਿਰੀਲੀ ਚੀਜ਼ ਖਾ ਕੇ ਖੁਦਕਸ਼ੀ ਕਰ ਲਈ ਹੈ। ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾ ਸਰਿਤਾ ਦੇ ਜੀਜਾ ਮੋਹਨ ਲਾਲ ਨੇ ਦੱਸਿਆ ਕਿ ਸਰਿਤਾ ਜੋ ਕਿ ਮੂਲ ਰੂਪ ਵਿੱਚ ਦੇਵਬੰਦ ਯੂਪੀ ਦੀ ਰਹਿਣ ਵਾਲੀ ਸੀ, ਦੇ ਵਿਆਹ ਨੂੰ ਹਾਲੇ 10 ਮਹੀਨੇ ਹੀ ਹੋਏ ਸਨ।
ਉਸ ਦਾ ਪਤੀ ਇੱਥੇ ਪਿੰਡ ਘਿਸਰਪਡੀ ਕੋਟ (ਛਛਰੌਲੀ) ਵਿੱਚ ਹੀ ਦਿਹਾੜੀਦਾਰ ਸੀ। ਉਸ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਹੀਂ ਸੀ ਪਰ ਉਸ ਨੇ ਇਹ ਕਦਮ ਕਿਉਂ ਚੁੱਕਿਆ, ਇਸ ਬਾਰੇ ਪਤਾ ਨਹੀਂ ਚੱਲ ਸਕਿਆ। ਜਾਣਕਾਰੀ ਮੁਤਾਬਿਕ ਔਰਤ ਨੂੰ ਜਗਾਧਰੀ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਸ ਦੀ ਮੌਤ ਹੋ ਗਈ। ਥਾਣਾ ਛਛਰੌਲੀ ਦੇ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾ ਦੇ ਪ