ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 24 ਅਕਤੂਬਰ
ਅੰਬਾਲਾ ਦੇ ਸਾਹਾ ਇੰਡਸਟ੍ਰੀਅਲ ਏਰੀਆ ਸਥਿਤ ਕੋਕਾ ਕੋਲਾ ਕੰਪਨੀ ਦੇ ਪਲਾਂਟ ਦੇ ਟੈਂਕ ਵਿਚ ਡੁੱਬਣ ਕਾਰਨ ਕਰਮਚਾਰੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰੋਹਿਤ ਕੁਮਾਰ ਵਾਸੀ ਪਿੰਡ ਰਜੌਲੀ ਵਜੋਂ ਹੋਈ ਹੈ। ਉਸ ਦੀ ਸਵੇਰੇ 6 ਵਜੇ ਡਿਊਟੀ ਸੀ। ਅੱਜ ਜਦੋਂ ਉਹ ਕੰਪਨੀ ਦੇ ਕਰਮਚਾਰੀਆਂ ਨੂੰ ਨਹੀਂ ਮਿਲਿਆ ਤਾਂ ਉਸ ਦੀ ਭਾਲ ਸ਼ੁਰੂ ਕੀਤੀ ਗਈ। ਕਰਮਚਾਰੀਆਂ ਨੂੰ ਟ੍ਰੀਟਮੈਂਟ ਪਲਾਂਟ ਦੇ ਕੋਲ ਉਸ ਦੀ ਜੁੱਤੀ ਪਈ ਹੋਈ ਮਿਲੀ ਅਤੇ ਇਸ ਮਗਰੋਂ ਪਾਣੀ ਦੇ ਟੈਂਕ ਵਿਚੋਂ ਉਸ ਦੀ ਲਾਸ਼ ਵੀ ਮਿਲ ਗਈ। ਸੂਚਨਾ ਮਿਲਦਿਆਂ ਹੀ ਪੁਲੀਸ ਅਤੇ ਰੋਹਿਤ ਦੇ ਪਰਿਵਾਰਕ ਮੈਂਬਰ ਮੌਕੇ ’ਤੇ ਪਹੁੰਚੇ। ਰੋਹਿਤ ਦੇ ਚਾਚੇ ਰਾਮ ਕੁਮਾਰ ਨੇ ਘਟਨਾ ਲਈ ਕੰਪਨੀ ਦੇ ਪ੍ਰਬੰਧਕਾਂ ਨੂੰ ਕਥਿਤ ਤੌਰ ’ਤੇ ਦੋਸ਼ੀ ਠਹਿਰਾਇਆ। ਪੁਲੀਸ ਅਨੁਸਾਰ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾਵੇਗੀ ਕਿ ਰੋਹਿਤ ਟੈਂਕ ਵਿਚ ਕਿਵੇਂ ਡਿੱਗ ਪਿਆ।