ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 9 ਨਵੰਬਰ
ਆਰੀਆ ਕੰਨਿਆ ਕਾਲਜ ਵਿੱਚ ਰਿਸਰਚ ਐਂਡ ਡਿਵੈਲਪਮੈਂਟ ਸੈੱਲ ਵੱਲੋਂ ਮਨਸੂਈ ਬੌਧਿਕਤਾ (ਏਆਈ) ਦੇ ਸਾਧਨਾਂ ਦੀ ਵਰਤੋਂ ਅਤੇ ਸੋਧ ਬਾਰੇ ਇਕ ਰੋਜ਼ਾ ਵਰਕਸ਼ਾਪ ਕਰਵਾਈ ਗਈ। ਇਸ ਮੌਕੇ ਮੁੱਖ ਬੁਲਾਰੇ ਵਜੋਂ ਡਾ. ਕੁਲਵੰਤ ਸਿੰਘ ਕੌਸ਼ਲ ਵਿਕਾਸ ਤੇ ਉੁਦਯੋਗਿਕ ਸਿਖਲਾਈ ਵਿਭਾਗ ਹਰਿਆਣਾ ਸ਼ਾਮਲ ਹੋਏ। ਕਾਲਜ ਪ੍ਰਿੰਸੀਪਲ ਡਾ. ਆਰਤੀ ਤ੍ਰੇਹਨ ਨੇ ਮੁੱਖ ਬੁਲਾਰੇ ਦਾ ਸਵਾਗਤ ਕਰਦਿਆਂ ਕਿਹਾ ਕਿ ਵਰਤਮਾਨ ਵਿਚ ਰਿਸਰਚ ਪੇਪਰ ਲੇਖਨ ਦੇ ਖੇਤਰ ਵਿਚ ਆਰਟੀਫਿਸ਼ਲ ਇੰਟੈਲੀਜੈਂਸ ਟੂਲਜ਼ ਨੇ ਇਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ ਹੈ। ਵਿਦਿਆਰਥਣਾਂ, ਅਧਿਆਪਕਾਂ ਤੇ ਸੋਧ ਕਰਤਾਵਾਂ ਦੇ ਲਈ ਰਿਸਰਚ ਪੇਪਰ ਤਿਆਰ ਕਰਨਾ ਹੁਣ ਹੋਰ ਸਰਲ ਤੇ ਸਮੇਂ ਦੀ ਬੱਚਤ ਕਰਨ ਵਾਲਾ ਬਣ ਗਿਆ ਹੈ। ਕਾਰਜਸ਼ਾਲਾ ਦੇ ਪਹਿਲੇ ਸੈਸ਼ਨ ਵਿਚ ਮੰਚ ਦਾ ਸੰਚਾਲਨ ਸੈੱਲ ਦੀ ਪ੍ਰਬੰਧਕ ਡਾ. ਸਵਾਤੀ ਅੰਨੀ ਵੱਲੋਂ ਕੀਤਾ ਗਿਆ ਸੀ।