ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 4 ਅਕਤੂਬਰ
ਅੰਬਾਲਾ-ਜਗਾਧਰੀ ਰੋਡ ’ਤੇ ਮੁਲਾਣਾ ਅਨਾਜ ਮੰਡੀ ਦੇ ਸਾਹਮਣੇ ਬੱਸ ਚਾਲਕ ਵੱਲੋਂ ਇਕ ਮੋਟਰਸਾਈਕਲ ਨੂੰ ਟੱਕਰ ਮਾਰਨ ਕਾਰਨ ਮੋਟਕਸਾਈਕਲ ਸਵਾਰ ਰਵਿੰਦਰ ਕੁਮਾਰ (27) ਵਾਸੀ ਮੌਜਗੜ੍ਹ ਦੀ ਮੌਤ ਹੋ ਗਈ। ਮੁਲਾਣਾ ਪੁਲੀਸ ਨੇ ਮ੍ਰਿਤਕ ਦੇ ਚਾਚੇ ਗੁਰਮੀਤ ਕੁਮਾਰ ਦੇ ਬਿਆਨ ’ਤੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਗੁਰਮੀਤ ਕੁਮਾਰ ਨੇ ਦੱਸਿਆ ਕਿ ਰਾਤ 8: 50 ਵਜੇ ਜਦੋਂ ਰਵਿੰਦਰ ਕੁਮਾਰ ਨਵੀਂ ਅਨਾਜ ਮੰਡੀ ਮੁਲਾਣਾ ਕੋਲ ਪਹੁੰਚਿਆ ਤਾਂ ਤੇਜ਼ ਰਫ਼ਤਾਰ ਬੱਸ ਚਾਲਕ ਨੇ ਰਵਿੰਦਰ ਕੁਮਾਰ ਦੇ ਮੋਟਰਸਾਈਕਲ ’ਚ ਟੱਕਰ ਮਾਰ ਦਿੱਤੀ ਤੇ ਫਰਾਰ ਹੋ ਗਿਆ। ਜ਼ਖ਼ਮੀ ਰਵਿੰਦਰ ਨੂੰ ਐਂਬੂਲੈਂਸ ਰਾਹੀਂ ਐੱਮਐੱਮ ਹਸਪਤਾਲ ਲਿਜਾਇਆ ਗਿਆ ਜਿੱਥੋਂ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਪਰ ਰਸਤੇ ’ਚ ਉਸਦੀ ਮੌਤ ਹੋ ਗਈ। ਪੁਲੀਸ ਨੇ ਅਣਪਛਾਤੇ ਬੱਸ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।