ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 30 ਅਗਸਤ
ਸੀਐਮ ਉਡਣ ਦਸਤੇ ਨੇ ਛਾਪਾ ਮਾਰ ਕੇ ਬਰਾੜਾ ਦੇ ਸੀਵਨ ਮਾਜਰਾ ਪਿੰਡ ਦੇ ਖੇਤਾਂ ਵਿਚ ਨਾਜਾਇਜ਼ ਤੌਰ ’ਤੇ ਚੱਲ ਰਹੀ ਜ਼ਿੰਕ ਸਲਫ਼ੇਟ ਦੀ ਫ਼ੈਕਟਰੀ ਦਾ ਪਰਦਾਫਾਸ਼ ਕੀਤਾ ਹੈ। ਚਾਰ ਘੰਟਿਆਂ ਦੇ ਕਰੀਬ ਚੱਲੀ ਕਾਰਵਾਈ ਦੌਰਾਨ ਟੀਮ ਨੂੰ ਮੌਕੇ ਤੋਂ ਕੱਚੇ ਮਾਲ ਸਮੇਂਤ ਬਿਨਾ ਮਾਰਕਾ ਦੇ ਜ਼ਿੰਕ ਦੇ ਕੱਟੇ ਵੀ ਬਰਾਮਦ ਹੋਏ ਹਨ ਜਿਨ੍ਹਾਂ ਦੇ ਸੈਂਪਲ ਜਾਂਚ ਲਈ ਭੇਜੇ ਜਾ ਰਹੇ ਹਨ। ਫ਼ੈਕਟਰੀ ਚਲਾ ਰਹੇ ਸ਼ਾਹਬਾਦ ਵਾਸੀ ਰਾਜਦੀਪ ਸ਼ਰਮਾ ਕੋਲੋਂ ਫ਼ੈਕਟਰੀ ਚਲਾਉਣ ਦਾ ਕੋਈ ਲਾਇਸੈਂਸ ਜਾਂ ਦਸਤਾਵੇਜ਼ ਨਹੀਂ ਮਿਲਿਆ। ਟੀਮ ਨੂੰ ਮੌਕੇ ਤੋਂ ਕੈਮੀਕਲ ਨਾਲ ਭਰੇ 40 ਡਰੰਮ ਅਤੇ ਬਿਨਾ ਮਾਰਕਾ ਦੇ 47 ਕੱਟੇ ਡਰੱਗ ਸਲਫ਼ੇਟ ਦੇ ਬਰਾਮਦ ਹੋਏ ਹਨ।