ਜਲੰਧਰ (ਨਿੱਜੀ ਪੱਤਰ ਪ੍ਰੇਰਕ): ਕੋਵਿਡ ਮਹਾਮਾਰੀ ਕਾਰਨ ਲੱਗੀਆਂ ਪਾਬੰਦੀਆਂ ਤੋਂ ਬਾਅਦ ਪਿਛਲੇ ਸਾਲ 2021 ਦੀ ਪਹਿਲੀ ਤਿਮਾਹੀ ਦੇ ਮੁਕਾਬਲੇ ਇਸ ਸਾਲ ਪਹਿਲੀ ਤਿਮਾਹੀ ਵਿੱਚ ਵਿਦੇਸ਼ਾਂ ਨੂੰ ਜਾਣ ਵਾਲਿਆਂ ਦਾ ਰੁਝਾਨ ਵਧਿਆ ਹੈ। ਇਸ ਸਾਲ ਭਾਰਤ ’ਚ ਵੀਜ਼ਾ ਅਰਜ਼ੀਆਂ ਦੀ ਗਿਣਤੀ ਵਿੱਚ 133 ਫੀਸਦੀ ਦਾ ਵਾਧਾ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਲੰਧਰ ਵਿਚ ਵੀਜ਼ਾ ਐਪਲੀਕੇਸ਼ਨ ਸੈਂਟਰ ਵੀਐੱਫਐੱਸ ਗਲੋਬਲ ਦੇ ਸੀਨੀਅਰ ਅਫਸਰ ਅਪ੍ਰੇਸ਼ਨ ਸੁਭਾਸੀਸ ਗਾਂਗੁਲੀ ਨੇ ਦੱਸਿਆ ਕਿ ਕੋਵਿਡ ਮਹਾਮਾਰੀ ਦੌਰਾਨ ਅੰਤਰਰਾਸ਼ਟਰੀ ਸਰਹੱਦਾਂ ਬੰਦ ਕਰ ਦਿੱਤੀਆਂ ਗਈਆਂ ਸਨ ਅਤੇ ਵਿਦੇਸ਼ ਯਾਤਰਾ ’ਤੇ ਪਾਬੰਦੀਆਂ ਲਾਗੂ ਸਨ। ਹੁਣ ਜਦੋਂ ਮਹਾਮਾਰੀ ਘਟ ਗਈ ਹੈ ਤਾਂ ਲੋਕਾਂ ਵਿੱਚ ਵਿਦੇਸ਼ ਜਾਣ ਦਾ ਰੁਝਾਨ ਵਧ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵੀਐੱਫਐੱਸ ਗਲੋਬਲ ਦੁਆਰਾ ਪ੍ਰਦਾਨ ਕੀਤੇ ਗਏ ਹਰੇਕ ਦੇਸ਼ ਲਈ ਵੀਜਾ ਅਰਜ਼ੀਆਂ ਲਈ ਲੋੜੀਂਦੇ ਦਸਤਾਵੇਜ਼ਾਂ ਦੀ ਇੱਕ ਚੈੱਕਲਿਸਟ ਉਨ੍ਹਾਂ ਦੀ ਵੈਬਸਾਈਟ ’ਤੇ ਉਪਲਬਧ ਹੈ। ਅਰਜ਼ੀ ਜਮ੍ਹਾਂ ਹੋਣ ਤੋਂ ਬਾਅਦ ਐੱਸਐੱਮਐੱਸ ਸੇਵਾ ਰਾਹੀਂ ਆਪਣੀ ਅਰਜ਼ੀ ਦੀ ਪ੍ਰਗਤੀ ਬਾਰੇ ਸਮੇਂ ਸਿਰ ਅੱਪਡੇਟ ਪ੍ਰਾਪਤ ਕੀਤਾ ਸਕਦਾ ਹੈ।