ਹਤਿੰਦਰ ਮਹਿਤਾ
ਜਲੰਧਰ, 17 ਨਵੰਬਰ
ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਜਲੰਧਰ ’ਚ ਅੱਜ 18ਵਾਂਆਲ ਇੰਡੀਆ ਬਲਵੰਤ ਸਿੰਘ ਕਪੂਰ ਹਾਕੀ ਟੂਰਨਾਮੈਂਟ (ਅੰਡਰ-19 ਲੜਕੇ) ਸ਼ੁਰੂ ਹੋਇਆ ਤੇ ਉਦਘਾਟਨੀ ਮੈਚ ’ਚ ਅਮਨਦੀਪ ਦੀ ਹੈਟ੍ਰਿਕ ਸਦਕਾ ਰਾਊਂਡ ਗਲਾਸ ਹਾਕੀ ਅਕੈਡਮੀ ਮੁਹਾਲੀ ਦੀ ਟੀਮ ਜੇਤੂ ਰਹੀ। ਟੂਰਨਾਮੈਂਟ ਦਾ ਉਦਘਾਟਨ ਨਾਮਧਾਰੀ ਸਤਿਗੁਰੂ ਉਦੈ ਸਿੰਘ ਨੇ ਕੀਤਾ ਜਦਕਿ ਡੀਏਵੀ ਕਾਲਜ ਜਲੰਧਰ ਦੇ ਪ੍ਰਿੰਸੀਪਲ ਰਾਜੇਸ਼ ਕੁਮਾਰ ਨੇ ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਕੀਤੀ। ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਭਜਨ ਸਿੰਘ ਕਪੂਰ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਗਿਆ।
ਉਦਘਾਟਨੀ ਮੈਚ ’ਚ ਰਾਊਂਡ ਗਲਾਸ ਹਾਕੀ ਅਕੈਡਮੀ ਮੁਹਾਲੀ ਨੇ ਆਰਮੀ ਬੁਆਏਜ਼ ਬੰਗਲੁਰੂ ਨੂੰ 5-4 ਨਾਲ ਹਰਾ ਕੇ ਤਿੰਨ ਅੰਕ ਹਾਸਲ ਕੀਤੇ। ਪਹਿਲੇ ਲੀਗ ਮੈਚ ’ਚ ਦੋਵਾਂ ਟੀਮਾਂ ਨੇ ਤੇਜ਼ ਤਰਾਰ ਖੇਡ ਦਾ ਪ੍ਰਦਰਸ਼ਨ ਕੀਤਾ।