ਨਿੱਜੀ ਪੱਤਰ ਪ੍ਰੇਰਕ
ਜਲੰਧਰ, 1 ਅਗਸਤ
ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਧਰਮਿੰਦਰ ਪਾਲ ਸਿੰਗਲਾ ਦੀ ਅਦਾਲਤ ਨੇ ਕਰੀਬ 17 ਸਾਲ ਪਹਿਲਾਂ ਜਲੰਧਰ ਬੱਸ ਅੱਡੇ ਅੰਦਰ ਹੋਏ ਬੰਬ ਧਮਾਕੇ ਦੇ ਮੁਲਜ਼ਮ ਅਮਰੀਕ ਸਿੰਘ ਉਰਫ ਮੰਗਾ ਨਵਿਾਸੀ ਸਰੀਂਹ ਜ਼ਿਲ੍ਹਾ ਜਲੰਧਰ ਨੂੰ ਬਰੀ ਕਰ ਦਿੱਤਾ ਹੈ। ਅਦਾਲਤ ਨੇ ਅਮਰੀਕ ਸਿੰਘ ਵਿਰੁੱਧ ਦੋਸ਼ ਸਾਬਤ ਨਾ ਹੋਣ ’ਤੇ ਉਸ ਨੂੰ ਬਰੀ ਕਰਨ ਦਾ ਹੁਕਮ ਦਿੱਤਾ ਹੈ। ਸੂਬਤਾਂ ਦੀ ਘਾਟ ਦੇ ਚੱਲਦਿਆਂ ਪਹਿਲਾਂ ਵੀ ਇਸ ਮਾਮਲੇ ਵਿੱਚ ਸਤਨਾਮ ਸਿੰਘ ਸੱਤਾ ਨੂੰ ਬਰੀ ਕਰ ਦਿੱਤਾ ਗਿਆ ਸੀ। ਦੱਸਣਯੋਗ ਹੈ ਕਿ 15 ਜੂਨ, 2006 ਨੂੰ ਜਲੰਧਰ ਬੱਸ ਅੱਡੇ ਅੰਦਰ ਬੰਬ ਧਮਾਕਾ ਹੋਇਆ ਸੀ। ਉਸ ਵੇਲੇ ਆਦਮਪੁਰ ਦੇ ਰਹਿਣ ਵਾਲੇ ਅਮਰੀਕ ਸਿੰਘ ਦੀ ਸ਼ਿਕਾਇਤ ’ਤੇ ਅਮਰੀਕ ਸਿੰਘ ਤੇ ਸਤਨਾਮ ਸਿੰਘ ਸੱਤਾ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ। ਅਮਰੀਕ ਸਿੰਘ ਜੋ ਕਿ ਭਗੌੜਾ ਹੋ ਗਿਆ ਸੀ, ਉਸ ਨੂੰ ਸਾਲ 2019 ’ਚ ਗ੍ਰਿਫ਼ਤਾਰ ਕਰ ਲਿਆ ਸੀ।