ਜਲੰਧਰ: ਭਗਤ ਨਾਮਦੇਵ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ’ਚ 61 ਸ਼ਬਦਾਂ ਦਾ ਪੰਜਾਬੀ ਤੇ ਹਿੰਦੀ ਰੂਪ ਅੱਜ ਨਾਮਦੇਵ ਭਵਨ, ਮਾਡਲ ਹਾਊਸ ਵਿੱਚ ਹੋਈ ਇਕੱਤਰਤਾ ’ਚ ਕਿਤਾਬਚੇ ਦੇ ਰੂਪ ’ਚ ਰਿਲੀਜ਼ ਕੀਤਾ ਗਿਆ। ਭਗਤ ਨਾਮਦੇਵ ਦਾ ਜਨਮ ਦਿਨ 12 ਨਵੰਬਰ ਨੂੰ ਹੈ ਤੇ ਇਸ ਸਮਾਗਮ ਨੂੰ ਨਾਮਦੇਵ ਭਵਨ ’ਚ 17 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸਭਾ ਵਲੋਂ ਪ੍ਰਕਾਸ਼ਿਤ ਸੱਦਾ ਪੱਤਰ ਵੀ ਰਿਲੀਜ਼ ਕੀਤਾ ਗਿਆ। ਅੱਜ ਜ਼ਿਲ੍ਹਾ ਟਾਂਕ ਕਸ਼ੱਤਰੀ ਸਭਾ, ਜ਼ਿਲ੍ਹਾ ਜਲੰਧਰ ਦੀ ਕਾਰਜਕਾਰਨੀ ਦੀ ਇਕਤਰਤਾ ਨੂੰ ਸੰਬੋਧਨ ਕਰਦਿਆਂ ਜਨਰਲ ਸਕੱਤਰ ਕੁਲਦੀਪ ਸਿੰਘ ਬੇਦੀ ਨੇ 17 ਨੂੰ ਹੋਣ ਵਾਲੇ ਸਮਾਗਮ ਦੀ ਰੂਪ-ਰੇਖਾ ਪੇਸ਼ ਕੀਤੀ। ਪ੍ਰਧਾਨ ਮਨੋਹਰ ਲਾਲ ਨੇ ਆਏ ਮੈਂਬਰਾਂ ਦਾ ਸਵਾਗਤ ਕੀਤਾ। ਇਸ ਮੌਕੇ ਸਭਾ ਦਾ 2023-24 ਦਾ ਆਮਦਨ ਖ਼ਰਚ ਦਾ ਵੇਰਵਾ ਵੀ ਸਭਾ ਦੇ ਕੈਸ਼ੀਅਰ ਹਰੀਸ਼ ਚਿੱਤਰਾ ਨੇ ਦਿੱਤਾ। ਸਭਾ ਦੇ ਸੀਨੀਅਰ ਮੀਤ ਪ੍ਰਧਾਨ ਆਰਪੀ ਗਾਂਧੀ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ। -ਪੱਤਰ ਪ੍ਰੇਰਕ