ਜਲੰਧਰ: ਇੱਥੋਂ ਦੇ ਲਾਇਲਪੁਰ ਖ਼ਾਲਸਾ ਕਾਲਜ ਵਿੱਚ ਫੁਟਬਾਲ ਸਮਰ ਕੋਚਿੰਗ ਕੈਂਪ ਲਗਾਇਆ ਗਿਆ ਹੈ, ਜਿਸ ਵਿੱਚ ਖੇਤਰ ਦੇ 40 ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ। ਸਮਰ ਕੈਂਪ ਦੇ ਉਦਘਾਟਨੀ ਸਮਾਗਮ ਵਿਚ ਅਜਵੰਤ ਸਿੰਘ ਬੱਲ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਜਦਕਿ ਇੰਦਰਜੀਤ ਸਿੰਘ ਪ੍ਰਧਾਨ ਡੀਐੱਫਏ, ਮਨਮੋਹਨ ਸਿੰਘ, ਸੁੱਖੀ ਮਾਨ, ਦਿਲਬਾਗ ਰਾਏ, ਵਿਜੈ ਵੈਸ਼ ਤੇ ਬਲਵਿੰਦਰ ਕੁਮਾਰ ਵਿਸ਼ੇਸ਼ ਮਹਿਮਾਨ ਸ਼ਾਮਲ ਹੋਏ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਮੁੱਖ ਮਹਿਮਾਨ ਅਤੇ ਖਿਡਾਰੀਆਂ ਦਾ ਸਵਾਗਤ ਕੀਤਾ। ਡਾ. ਰਛਪਾਲ ਸਿੰਘ ਡੀਨ ਸਪੋਰਟਸ ਨੇ ਕੈਂਪ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਫੁਟਬਾਲ ਦੇ ਕੋਚ ਧਨਵੰਤ ਕੁਮਾਰ ਅਤੇ ਵਰੁਣਦੀਪ ਦੀ ਕੋਚਿੰਗ ਅਧੀਨ ਇਹ ਕੈਂਪ ਸਫਲਤਾ ਪੂਰਵਕ ਚੱਲ ਰਿਹਾ ਹੈ। ਇਸ ਮੌਕੇ ਅੰਮ੍ਰਿਤ ਲਾਲ ਸੈਣੀ ਅਤੇ ਜਗਦੀਸ਼ ਸਿੰਘ ਵੀ ਹਾਜ਼ਰ ਸਨ। -ਪੱਤਰ ਪ੍ਰੇਰਕ