ਪਾਲ ਸਿੰਘ ਨੌਲੀ
ਜਲੰਧਰ, 24 ਅਕਤੂਬਰ
ਭਾਜਪਾ ਦੇ ਸੂਬਾਈ ਉਪ ਪ੍ਰਧਾਨ ਤੇ ਐੱਸਸੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਰਾਜੇਸ਼ ਬਾਘਾ ਸਮੇਤ ਹੋਰ ਭਾਜਪਾ ਆਗੂ ਅੱਜ ਜਦੋਂ ਕਰਤਾਰਪੁਰ ਵਿੱਚ ਡਾਕਟਰ ਭੀਮ ਰਾਓ ਅੰਬੇਡਕਰ ਦੇ ਬੁੱਤ ’ਤੇ ਫੁੱਲ ਮਾਲਵਾਂ ਚੜ੍ਹਾਉਣ ਗਏ ਤਾਂ ਉਥੇ ਮੌਜੂਦ ਪੇਂਡੂ ਮਜ਼ਦੂਰ ਯੂਨੀਅਨ ਦੇ ਵਰਕਰਾਂ ਨੇ ਉਨ੍ਹਾਂ ਨੂੰ ਰੋਕਿਆ ਜਿਸ ਕਾਰਨ ਦੋਵਾਂ ਧਿਰਾਂ ਦਾ ਟਕਰਾਅ ਹੋ ਗਿਆ।
ਪੁਲੀਸ ਰਾਜੇਸ਼ ਬਾਘਾ ਸਣੇ ਕਈ ਨੇਤਾਵਾਂ ਨੂੰ ਥਾਣਾ ਮਕਸੂਦਾਂ ਵਿੱਚ ਲੈ ਆਈ। ਇਸੇ ਦੌਰਾਨ ਭਾਜਪਾ ਵਰਕਰ ਥਾਣਾ ਮਕਸੂਦਾਂ ਦੇ ਬਾਹਰ ਇੱਕਠੇ ਹੋ ਗਏ।