ਨਿੱਜੀ ਪੱਤਰ ਪ੍ਰੇਰਕ
ਜਲੰਧਰ, 2 ਨਵੰਬਰ
ਕਮਿਸ਼ਨਰੇਟ ਪੁਲੀਸ ਨੇ ਸੜਕਾਂ ’ਤੇ ਸੁਰੱਖਿਆ ਦੇ ਮੱਦੇਨਜ਼ਰ ਥੋਕ ਵਿੱਚ ਚਲਾਨ ਕੱਟੇ। ਕਮਿਸ਼ਨਰੇਟ ਪੁਲੀਸ ਦੀ ਹਦੂਦ ਵਿੱਚ 154 ਚਲਾਨ ਕੱਟੇ ਗਏ ਜਦਕਿ 33 ਦੇ ਕਰੀਬ ਵਾਹਨ ਜ਼ਬਤ ਕੀਤੇ। ਪੁਲੀਸ ਨੇ ਬਾਜ਼ਾਰਾਂ, ਹੋਰ ਭੀੜ-ਭੜੱਕੇ ਵਾਲੀਆਂ ਥਾਵਾਂ ਅਤੇ ਸ਼ਾਪਿੰਗ ਮਾਲਾਂ ਵਿੱਚ ਵਿਸ਼ੇਸ਼ ਪੈਦਲ ਗਸ਼ਤ ਕੀਤੀ। ਟਰੈਫਿਕ ਪੁਲੀਸ ਵੱਲੋਂ ਟਰੈਫਿਕ ਨਿਯਮਾਂ ਦੀ ਪਾਲਣਾ ਲਈ ਕੁੱਲ 530 ਵਾਹਨਾਂ ਦੀ ਜਾਂਚ ਕੀਤੀ ਗਈ। ਇਸ ਦੌਰਾਨ ਪੁਲੀਸ ਨੇ ਮੋਟਰਸਾਈਕਲ ’ਤੇ ਟ੍ਰਿਪਲ ਰਾਈਡਿੰਗ ਕਰਨ ਵਾਲਿਆਂ ਨੂੰ ਕਾਬੂ ਕੀਤਾ ਤੇ ਉਨ੍ਹਾਂ ਦੇ ਚਲਾਨ ਕੱਟੇ। ਇਸ ਤੋਂ ਇਲਾਵਾ ਬੁਲੇਟ ਮੋਟਰਸਾਈਕਲਾਂ ਦੇ ਪਟਾਕੇ ਵਜਾਉਣ ਵਾਲਿਆਂ ਦੇ ਵੀ ਚਲਾਨ ਕੱਟੇ ਗਏ। ਕਾਰਾਂ ਦੇ ਸ਼ੀਸ਼ਿਆਂ ’ਤੇ ਫਿਲਮਾਂ ਲਗਾਉਣ ਵਾਲਿਆਂ ਦੇ ਚਲਾਨ ਵੀ ਕੱਟੇ ਗਏ। ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਦੱਸਿਆ ਕਿ ਜਲੰਧਰ ਸ਼ਹਿਰ ਦੇ ਸਾਰੇ ਥਾਣਿਆਂ ਨੇ ਆਪੋ-ਆਪਣੇ ਏ.ਸੀ.ਪੀਜ਼ ਦੇ ਅਧੀਨ ਤਾਲਮੇਲ ਨਾਲ ਕੰਮ ਕੀਤਾ।