ਹਤਿੰਦਰ ਮਹਿਤਾ
ਜਲੰਧਰ, 18 ਮਈ
ਜ਼ਿਲ੍ਹੇ ਵੱਖ-ਵੱਖ ਪਿੰਡਾਂ ਕਰੀਬ ਇੱਕ ਹਫ਼ਤੇ ਤੋਂ ਲਗਾਤਾਰ ਦਿਨ ਰਾਤ ਕਣਕ ਦੀ ਨਾੜ ਲਗਾਉਣਾ ਕਰ ਕੇ ਪੂਰਾ ਜ਼ਿਲ੍ਹਾ ਨਾੜ ਦੇ ਸੇਕ ਨਾਲ ਸੜ ਰਿਹਾ ਹੈ। ਨੰਬਰਦਾਰ ਗੁਰਨਾਮ ਸਿੰਘ, ਸਰਪੰਚ ਤਰਲੋਚਨ ਸਿੰਘ ਵਾਸੀ ਪਿੰਡ ਲੁਟੇਰਾ ਖੁਰਦ ਨੇ ਦੱਸਿਆ ਕਿ ਬੀਤੀ ਰਾਤ ਖੇਤਾਂ ਵਿੱਚ ਲੱਗੀ ਨਾੜ ਨੂੰ ਅੱਗ ਕਾਰਨ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਲੱਗੇ ਲੱਖਾਂ ਰੁਪਏ ਪੰਚਾਇਤੀ ਦਰੱਖ਼ਤ ਸੜ ਗਏ। ਇਸ ਮਾਮਲੇ ਸਬੰਧੀ ਅਧਿਕਾਰੀਆਂ ਨੂੰ ਸੂਚਿਤ ਵੀ ਕੀਤਾ ਗਿਆ ਹੈ ਪਰ ਕੋਈ ਕਾਰਵਾਈ ਨਹੀਂ ਹੋਈ। ਨੋਡਲ ਅਫਸਰ ਤਹਿਸੀਲਦਾਰ ਅਮਨਦੀਪ ਸਿੰਘ ਆਦਮਪੁਰ ਨੇ ਕਿਹਾ ਕਿ ਨਾੜ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਦੀ ਮਾਲਕੀ ਦੀ ਰਿਪੋਰਟ ਲੈਣੀ ਪਟਵਾਰੀ ਨੂੰ ਆਰਡਰ ਕੱਢੇ ਗਏ ਹਨ। ਜਿਨ੍ਹਾਂ ਕਿਸਾਨਾਂ ਵੱਲੋਂ ਆਪਣੇ ਖੇਤਾਂ ਨੂੰ ਅੱਗ ਲਗਾਈਆ ਉਨ੍ਹਾਂ ਦਾ ਮਾਲਕੀ ਰਿਕਾਰਡ ਦੇਖ ਕੇ ਕਾਰਵਾਈ ਲਈ ਪੁਲੀਸ ਥਾਣੇ ਨੂੰ ਭੇਜੇ ਜਾਣਗੇ। ਕਾਨੂੰਨੀ ਕਾਰਵਾਈ ਸਬੰਧੀ ਡੀ.ਐਸ.ਪੀ ਆਦਮਪੁਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਾੜ ਨੂੰ ਅੱਗ ਲਗਾਉਣ ਸਬੰਧੀ ਲਿਖਤੀ ਸ਼ਿਕਾਇਤ ਆਈ ਹੈ।