ਪੱਤਰ ਪ੍ਰੇਰਕ
ਕਰਤਾਰਪੁਰ, 17 ਫ਼ਰਵਰੀ
ਕਰਤਾਰਪੁਰ ਨੇੜਲੇ ਪਿੰਡ ਵਿਚ ਹਿਮਾਚਲ ਤੋਂ ਆਪਣੇ ਨਾਨਕੇ ਆਈ ਲਈ ਨੌਂ ਸਾਲ ਦੀ ਬੱਚੀ ਨਾਲ ਜਬਰ-ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੀ ਦੀ ਹਾਲਤ ਗੰਭੀਰ ਹੋਣ ਕਰਕੇ ਕਰਤਾਰਪੁਰ ਦੇ ਡਾਕਟਰਾਂ ਨੇ ਸਿਵਲ ਹਸਪਤਾਲ ਜਲੰਧਰ ਵਿਚ ਇਲਾਜ ਲਈ ਭੇਜ ਦਿੱਤਾ ਹੈ। ਨਾਬਾਲਗ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਹ ਬਿਹਾਰ ਦਾ ਰਹਿਣ ਵਾਲਾ ਹੈ ਅਤੇ ਹਿਮਾਚਲ ਦੇ ਜ਼ਿਲ੍ਹਾ ਹਮੀਰਪੁਰ ਵਿੱਚ ਕਰੱਸ਼ਰ ’ਤੇ ਕੰਮ ਕਰਦਾ ਹੈ। ਆਪਣੇ ਸਹੁਰੇ ਪਰਿਵਾਰ ਨੂੰ ਮਿਲਣ ਲਈ ਪਰਿਵਾਰ ਸਮੇਤ ਪੰਜ ਦਿਨ ਪਹਿਲਾਂ ਹੀ ਇਥੇ ਆਇਆ ਸੀ। ਉਸ ਨੇ ਦੱਸਿਆ ਕਿ ਧੀ ਹੋਰ ਬੱਚਿਆਂ ਨਾਲ ਖੇਡ ਰਹੀ ਸੀ ਕਿ ਉਸੇ ਪਿੰਡ ਵਿੱਚ ਬਿਹਾਰ ਦੇ ਰਹਿਣ ਵਾਲੇ ਵਿਅਕਤੀ ਰਾਜੇਸ਼ ਨੇ ਟੌਫੀਆਂ ਅਤੇ ਹੋਰ ਸਾਮਾਨ ਲੈ ਕੇ ਦੇਣ ਦਾ ਲਾਲਚ ਦੇ ਕੇ ਬੱਚੀ ਨੂੰ ਨਾਲ ਲੈ ਗਿਆ। ਕੁਝ ਸਮੇਂ ਬਾਅਦ ਜਦੋਂ ਬੱਚੀ ਖੂਨ ਨਾਲ ਲੱਥਪੱਥ ਹਾਲਤ ਵਿਚ ਬੱਚਿਆਂ ਕੋਲ ਛੱਡ ਗਿਆ। ਬੱਚਿਆਂ ਦੇ ਰੌਲਾ ਪਾਉਣ ਕਾਰਨ ਲੜਕੀ ਦਾ ਨਾਨਾ ਗੰਭੀਰ ਹਾਲਤ ਵਿੱਚ ਲੜਕੀ ਨੂੰ ਪਿੰਡ ਦੇ ਡਾਕਟਰ ਕੋਲ ਲੈ ਕੇ ਗਿਆ ਹਾਲਤ ਗੰਭੀਰ ਹੋਣ ਕਾਰਨ ਉਸਨੂੰ ਕਰਤਾਰਪੁਰ ਦੇ ਹਸਪਤਾਲਾਂ ਵਿੱਚ ਭੇਜ ਦਿੱਤਾ ਗਿਆ। ਕਰਤਾਰਪੁਰ ਪੁਲੀਸ ਨੇ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਫ਼ਰਾਰ ਹੈ।