ਪੱਤਰ ਪ੍ਰੇਰਕ
ਜਲੰਧਰ, 14 ਮਈ
ਸ਼ੰਭੂ ਸਟੇਸ਼ਨ ’ਤੇ ਬੈਠੇ ਕਿਸਾਨਾਂ ਕਾਰਨ ਰੇਲਵੇ ਵਲੋਂ 16 ਮਈ ਤਕ ਨਵੀਂ ਸੂਚੀ ਜਾਰੀ ਕਰ ਦਿੱਤੀ ਗਈ ਹੈ, ਜਿਸ ’ਚ ਯਾਤਰੀਆਂ ਨੂੰ ਕੋਈ ਵੱਡੀ ਰਾਹਤ ਨਹੀਂ ਮਿਲ ਸਕੀ। ਜਲੰਧਰ ਕੈਂਟ ਤੇ ਸਿਟੀ ਸਟੇਸ਼ਨ ਤੋਂ ਲੰਘਦਿਆਂ ਨਵੀਂ ਦਿੱਲੀ, ਕੋਲਕਾਤਾ, ਹਰਿਦੁਆਰ ਤੇ ਕਟੜਾ ਵਰਗੇ ਮਹੱਤਵਪੂਰਨ ਸਟੇਸ਼ਨਾਂ ਨੂੰ ਜਾਣ ਵਾਲੀਆਂ 2 ਦਰਜਨ ਟਰੇਨਾਂ ਨੂੰ ਰੱਦ ਕੀਤਾ ਗਿਆ ਹੈ, ਜਿਸ ਕਾਰਨ ਯਾਤਰੀਆਂ ਨੂੰ ਆਪਣੀ ਮੰਜ਼ਿਲ ਤਕ ਜਾਣ ਲਈ ਦੂਜੇ ਬਦਲ ਭਾਲਣੇ ਹੋਣਗੇ। ਰੱਦ ਕੀਤੀਆਂ ਗਈਆਂ ਟਰੇਨਾਂ ’ਚ ਮਾਤਾ ਵੈਸ਼ਨੋ ਦੇਵੀ ਜਾਣ ਵਾਲੀ ਟਰੇਨ ਦੇ ਨਾਲ-ਨਾਲ ਪੰਜਾਬ ਦੀ ਸ਼ਾਨ-ਏ-ਪੰਜਾਬ ਵੀ ਸ਼ਾਮਲ ਹੈ। ਸ਼ੰਭੂ ਸਟੇਸ਼ਨ ’ਤੇ ਬੈਠੇ ਕਿਸਾਨਾਂ ਕਾਰਨ ਪੰਜਾਬ ਆਉਣ ਵਾਲੀਆਂ ਟਰੇਨਾਂ ਨੂੰ ਦੂਜੇ ਰੂਟਾਂ ਜ਼ਰੀਏ ਪੰਜਾਬ ਭੇਜਿਆ ਜਾ ਰਿਹਾ ਹੈ। ਇਸ ਕਾਰਨ ਸ਼ਤਾਬਦੀ ਲਗਾਤਾਰ ਦੇਰੀ ਨਾਲ ਜਲੰਧਰ ਸਟੇਸ਼ਨ ’ਤੇ ਪਹੁੰਚ ਰਹੀ ਹੈ।