ਪੱਤਰ ਪ੍ਰੇਰਕ
ਜਲੰਧਰ, 11 ਅਗਸਤ
2014 ਬੈਚ ਦੇ ਆਈਏਐਸ ਅਧਿਕਾਰੀ ਰਿਸ਼ੀ ਪਾਲ ਸਿੰਘ ਨੇ ਅੱਜ ਜਲੰਧਰ ਦੇ ਨਵੇਂ ਨਗਰ ਨਿਗਮ ਕਮਿਸ਼ਨਰ ਵਜੋਂ ਅਹੁਦਾ ਸੰਭਾਲ ਲਿਆ ਹੈ। ਬਦਲੀ ਤੋਂ ਪਹਿਲਾਂ ਉਹ ਡਿਪਟੀ ਕਮਿਸ਼ਨਰ, ਮਾਨਸਾ ਸਨ। ਉਹ ਡਿਪਟੀ ਕਮਿਸ਼ਨਰ ਤਰਨ ਤਾਰਨ ਵੀ ਰਹਿ ਚੁੱਕੇ ਹਨ। ਅਹੁਦਾ ਸੰਭਾਲ ਉਪਰੰਤ ਰਿਸ਼ੀ ਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਮੁੱਖ ਤਰਜੀਹ ਪੰਜਾਬ ਸਰਕਾਰ ਦੇ ਪ੍ਰੋਗਰਾਮਾਂ ਜਿਨ੍ਹਾਂ ਵਿੱਚ ਸਮਾਰਟ ਸਿਟੀ, ਸਾਲਿਡ ਵੇਸਟੇ ਮੇਨੈਜਮੈਂਟ ਅਤੇ ਹੇਠਲੇ ਪੱਧਰ ਤੱਕ ਸਹੂਲਤਾਂ ਨੂੰ ਪਹੁੰਚਾਉਣਾ ਮੁੱਖ ਉਦੇਸ਼ ਹੋਵੇਗਾ।