ਪਾਲ ਸਿੰਘ ਨੌਲੀ
ਜਲੰਧਰ, 14 ਅਕਤੂਬਰ
ਸ਼ਹਿਰ ਵਿੱਚ ਅੱਜ ਦੋ ਥਾਵਾਂ ’ਤੇ ਅੱਗ ਲੱਗਣ ਨਾਲ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਸਵੇਰੇ ਅੱਜ ਮਾਡਲ ਟਾਊਨ ਮਾਰਕੀਟ ਵਿੱਚਲੀ `ਪੰਜਾਬੀ ਜੁੱਤੀ ਸਟੋਰ` ਦੇ ਸ਼ੋਅਰੂਮ ਨੂੰ ਅੱਗ ਲੱਗ ਗਈ। ਦੁਕਾਨ ਦੇ ਮਾਲਕ ਅੰਕੁਰ ਗੁਪਤਾ ਨੇ ਦੱਸਿਆ ਕਿ ਸਵੇਰੇ ਸਵਾ ਛੇ ਵਜੇ ਦੇ ਕਰੀਬ ਉਨ੍ਹਾਂ ਦੇ ਗੁਆਂਢੀ ਨੇ ਫੋਨ ਕਰਕੇ ਦੱਸਿਆ ਕਿ ਦੁਕਾਨ `ਚੋਂ ਧੂੰਆਂ ਨਿਕਲ ਰਿਹਾ ਹੈ, ਜਿਸ `ਤੇ ਉਹ ਤੁਰੰਤ ਦੁਕਾਨ `ਤੇ ਪਹੁੰਚੇ। ਜਦ ਦੁਕਾਨ ਦਾ ਸ਼ਟਰ ਚੁੱਕਿਆ ਤਾਂ ਦੁਕਾਨ ਅੰਦਰ ਅੱਗ ਲੱਗੀ ਹੋਈ ਸੀ। ਇਸ ਮਗਰੋਂ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਦੂਜੀ ਘਟਨਾ ਪੀਰ ਬੋਦਲ ਬਜ਼ਾਰ ਵਿੱਚ ਵਾਪਰੀ ਜਿੱਥੇ ਅੱਗ ਕੱਪੜਿਆ ਦੀ ਦੁਕਾਨ ਲੱਗੀ। ਫਾਇਰ ਬ੍ਰਿਗੇਡ ਮੁਲਾਜ਼ਮ ਨਰੇਸ਼ ਕੁਮਾਰ ਨੇ ਦੱਸਿਆ ਕਿ ਇਹ ਦੁਕਾਨ ਭੀੜ ਭੱੜਕੇ ਵਾਲ ਬਜ਼ਾਰ ਵਿੱਚ ਸੀ। ਇਸੇ ਕਰਕੇ ਪਹਿਲਾਂ ਪਾਣੀ ਵਾਲੀ ਛੋਟੀ ਗੱਡੀ ਲਿਆਂਦੀ ਗਈ ਸੀ ਤੇ ਬਾਅਦ ਵਿੱਚ ਤਿੰਨ ਚਾਰ ਵੱਡੀਆਂ ਗੱਡੀਆਂ ਲਿਆਂਦੀਆ ਸਨ। ਦੁਕਾਨ ਦੇ ਮਾਲਕ ਦੱਸਿਆ ਕਿ ਫਾਇਰ ਬ੍ਰਿਗੇਡ ਅਮਲਾ ਥੋੜ੍ਹੇ ਸਮੇਂ ਵਿੱਚ ਪਹੁੰਚ ਗਿਆ।