ਜਲੰਧਰ (ਪੱਤਰ ਪ੍ਰੇਰਕ):
ਜਲੰਧਰ ਛਾਉਣੀ ’ਚ ਨਿੱਜੀ ਸਕੂਲ ਦੇ ਅਧਿਆਪਕ ਵੱਲੋਂ 5ਵੀਂ ਜਮਾਤ ਦੀ ਬੱਚੀ ਦਾ ਜਿਨਸੀ ਸ਼ੋਸ਼ਣ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ’ਚ ਪੁਲੀਸ ਨੇ ਅਧਿਆਪਕ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੀੜਤ ਲੜਕੀ ਦੀ ਮਾਂ ਨੇ ਪੁਲੀਸ ਨੂੰ ਦੱਸਿਆ ਕਿ ਪਿਆਨੋ ਅਧਿਆਪਕ ਹਰ ਰੋਜ਼ ਲੜਕੀ ਨੂੰ ਪੁਰਾਣੀ ਕੰਟੀਨ ਵਾਲੇ ਪਾਸੇ ਬੁਲਾ ਕੇ ਉਸ ਨਾਲ ਅਸ਼ਲੀਲ ਹਰਕਤਾਂ ਕਰਦਾ ਸੀ। ਜੇ ਉਹ ਇਨਕਾਰ ਕਰਦੀ ਤਾਂ ਉਸ ਨੂੰ ਚਾਕੂ ਦਿਖਾ ਕੇ ਜਾਨੋਂ ਮਾਰਨ ਦੀ ਧਮਕੀ ਦਿੰਦਾ। ਪੀੜਤਾ ਨੇ ਅਧਿਆਪਕ ਤੋਂ ਡਰਦਿਆਂ ਆਪਣੀ ਮਾਂ ਨੂੰ ਕੁਝ ਨਹੀਂ ਦੱਸਿਆ। ਸਕੂਲ ’ਚ ਚੱਲ ਰਹੀਆਂ ਛੁੱਟੀਆਂ ਕਾਰਨ ਜਦੋਂ ਲੜਕੀ ਘਰੇ ਹੀ ਰਹਿਣ ਲੱਗੀ ਤਾਂ ਉਸ ਨੇ ਪੂਰੇ ਮਾਮਲੇ ਬਾਰੇ ਦੱਸਿਆ।