ਨਿੱਜੀ ਪੱਤਰ ਪ੍ਰੇਰਕ
ਜਲੰਧਰ, 18 ਅਪਰੈਲ
ਆਕਾਸ਼ ਇੰਸਟੀਚਿਊਟ ਨੇ ਆਪਣੇ ਅਗਲੇ ਅਕਾਦਮਿਕ ਕੈਲੰਡਰ ਲਈ ਦੇਸ਼ ਲਈ ਜਾਨਾਂ ਵਾਰਨ ਵਾਲੇ ਸ਼ਹੀਦ ਫੌਜੀਆਂ ਦੇ ਬੱਚਿਆਂ ਲਈ ਸੌ ਫੀਸਦੀ ਟਿਊਸ਼ਨ ਫੀਸ ਮੁਆਫ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਅੱਠ ਸਾਲ ਪੁਰਾਣੀ ਪਰੰਪਰਾ ਨੂੰ ਅੱਗੇ ਤੋਰਦੇ ਹੋਏ ਅਤਿਵਾਦ ਤੋਂ ਪ੍ਰਭਾਵਿਤ ਲੋਕਾਂ ਨੂੰ 15 ਫੀਸਦੀ ਵਜ਼ੀਫ਼ਾ ਦੇਣ ਦਾ ਐਲਾਨ ਕੀਤਾ ਹੈ। ਅੱਜ ਇਥੇ ਅਕਾਸ਼ ਇੰਸਟੀਚਿਊਟ ਦੇ ਬ੍ਰਾਂਚ ਹੈੱਡ ਵਿਵੇਕ ਭਾਦੌਰੀਆ, ਅਕਾਦਮਿਕ ਹੈੱਡ ਮੈਡੀਕਲ ਰਾਹੁਲ ਤਿਆਗੀ ਅਤੇ ਸੇਵਾ ਮੁਕਤ ਲੈਫਟੀਨੈਂਟ ਕਰਨਲ ਬੀਐੱਸ ਥਿੰਦ ਨੇ ਦੱਸਿਆ ਕਿ 2014 ਤੋਂ ਸਕਾਲਰਸਸ਼ਿਪ ਪ੍ਰੋਗਰਾਮ ਤਹਿਤ 70,000 ਤੋਂ ਵੱਧ ਵਿਦਿਆਰਥੀਆਂ ਨੂੰ ਲਾਭ ਪਹੁੰਚਿਆ ਹੈ।