ਜਲੰਧਰ : ਜ਼ਿਲ੍ਹਾ ਭਾਸ਼ਾ ਅਫ਼ਸਰ ਜਸਪ੍ਰੀਤ ਕੌਰ ਨੇ ਦੱਸਿਆ ਕਿ ਭਾਸ਼ਾ ਵਿਭਾਗ, ਜਲੰਧਰ ਵਲੋਂ ਪਹਿਲੀ ਸਤੰਬਰ ਤੋਂ ਸ਼ੁਰੂ ਕੀਤੇ ਪੰਜਾਬੀ ਕੰਪਿਊਟਰ ਟਾਈਪ, ਸ਼ਾਰਟਹੈਂਡ ਅਧਿਐਨ ਤੇ ਅਧਿਆਪਨ ਅਤੇ ਹਾਈਸਪੀਡ ਕੋਰਸ ਲਈ ਦਾਖ਼ਲੇ ਜਾਰੀ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੋਰਸਾਂ ਲਈ 25 ਸਤੰਬਕ ਤੱਕ ਦਾਖ਼ਲਾ ਪੱਤਰ ਜਮ੍ਹਾਂ ਕਰਵਾਏ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਚਾਹਵਾਨ ਉਮੀਦਵਾਰ ਦਾਖ਼ਲੇ ਲਈ ਜ਼ਿਲ੍ਹਾ ਭਾਸ਼ਾ ਦਫ਼ਤਰ, ਕਮਰਾ ਨੰਬਰ 215, ਦੂਜੀ ਮੰਜ਼ਿਲ, ਤਹਿਸੀਲ ਕੰਪਲੈਕਸ, ਜਲੰਧਰ ਵਿੱਚ ਪਹੁੰਚ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਇਕ ਸਾਲਾ ਕੋਰਸ ਲਈ ਵਿਦਿਅਕ ਯੋਗਤਾ ਗ੍ਰੈਜੂਏਸ਼ਨ ਹੈ। – ਪੱਤਰ ਪ੍ਰੇਰਕ