ਚੇਨੱਈ, 1 ਅਕਤੂਬਰ
ਤਾਮਿਲ ਫ਼ਿਲਮਾਂ ਦੇ ਅਦਾਕਾਰ ਰਜਨੀਕਾਂਤ (73) ਦੀ ਹਾਲਤ ਸਥਿਰ ਹੈ ਅਤੇ ਉਨ੍ਹਾਂ ਨੂੰ ਰੂਟੀਨ ਸਿਹਤ ਜਾਂਚ ਲਈ ਇੱਥੇ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਤਾਮਿਲਨਾਡੂ ਦੇ ਸਿਹਤ ਮੰਤਰੀ ਮੰਤਰੀ ਐੱਮ. ਸੁਬਰਾਮਨੀਅਅਨ ਨੇ ਅੱਜ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਜਾਂਚ ਤੋਂ ਬਾਅਦ ਅਦਾਕਾਰ ਘਰ ਪਰਤ ਜਾਵੇਗਾ। ਰਜਨੀਕਾਂਤ ਨੂੰ ਸੋਮਵਾਰ ਦੇਰ ਰਾਤ ਹਸਪਤਾਲ ’ਚ ਦਾਖਲ ਕਰਵਾਇਆ ਸੀ। ਸੁਬਰਾਮਨੀਅਨ ਮੁਤਾਬਕ, ‘ਅਦਾਕਾਰ ਰਜਨੀਕਾਂਤ ਰੂਟੀਨ ਜਾਂਚ ਲਈ ਹਸਪਤਾਲ ਗਏ ਹਨ। -ਪੀਟੀਆਈ