ਚੇਨੱਈ:
ਮਦਰਾਸ ਹਾਈ ਕੋਰਟ ਦੇ ਆਦੇਸ਼ ਮਗਰੋਂ ਤਾਮਿਲ ਨਾਡੂ ਪੁਲੀਸ ਨੇ ਈਸ਼ਾ ਫਾਊਂਡੇਸ਼ਨ ਖ਼ਿਲਾਫ਼ ਵੱਖ-ਵੱਖ ਦੋਸ਼ਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਤਾਮਿਲ ਨਾਡੂ ਖੇਤੀਬਾੜੀ ’ਵਰਸਿਟੀ ਕੋਇੰਬਟੂਰ ਦੇ ਸਾਬਕਾ ਪ੍ਰੋਫੈਸਰ ਐੱਸ. ਕਾਮਰਾਜ ਵੱਲੋਂ ਪਾਈ ਪਟੀਸ਼ਨ ’ਤੇ ਸੂਬਾ ਸਰਕਾਰ ਤੇ ਕੋਇੰਬਟੂਰ ਦਿਹਾਤੀ ਪੁਲੀਸ ਨੂੰ ਜਾਂਚ ਦਾ ਨਿਰਦੇਸ਼ ਦਿੱਤਾ ਗਿਆ ਸੀ। ਅਦਾਲਤ ਨੇ ਸਰਕਾਰੀ ਵਕੀਲ ਨੂੰ 4 ਅਕਤੂਬਰ ਤੱਕ ਈਸ਼ਾ ਫਾਊਂਡੇਸ਼ਨ ਨਾਲ ਸਬੰਧਤ ਸਾਰੇ ਮਾਮਲਿਆਂ ਦੀ ਸੂਚੀ ਦਿੰਦਿਆਂ ਸਥਿਤੀ ਰਿਪੋਰਟ ਦਾਖ਼ਲ ਕਰਨ ਦਾ ਵੀ ਨਿਰਦੇਸ਼ ਦਿੱਤਾ ਸੀ। -ਏਜੰਸੀ