ਨਵੀਂ ਦਿੱਲੀ:
ਸਿਹਤ ਮੰਤਰੀ ਜੇਪੀ ਨੱਢਾ ਨੇ ਅੱਜ ਕੌਮੀ ਯੋਗਤਾ ਤੇ ਦਾਖਲਾ ਪ੍ਰੀਖਿਆ (ਨੀਟ) ਦਾ ਬਚਾਅ ਕਰਦਿਆਂ ਕਿਹਾ ਕਿ ਨੀਟ ਲਾਗੂ ਕਰਨ ਤੋਂ ਪਹਿਲਾਂ ਦੇਸ਼ ਵਿੱਚ ਮੈਡੀਕਲ ਸਿੱਖਿਆ ਇੱਕ ਖੁੱਲ੍ਹਾ ਕਾਰੋਬਾਰ ਬਣ ਚੁੱਕੀ ਸੀ ਅਤੇ ਪੀਜੀ ਸੀਟਾਂ 8 ਤੋਂ 13 ਕਰੋੜ ਰੁਪਏ ਪ੍ਰਤੀ ਸੀਟ ਦੇ ਹਿਸਾਬ ਨਾਲ ਵਿਕਦੀਆਂ ਸਨ। ਉਹ ਰਾਜ ਸਭਾ ’ਚ ਡੀਐੱਮਕੇ ਮੈਂਬਰ ਐੱਮ ਮੁਹੰਮਦ ਅਬਦੁੱਲ੍ਹਾ ਵੱਲੋਂ ਪੇਸ਼ ਇੱਕ ਨਿੱਜੀ ਮੈਂਬਰ ਮਤੇ ’ਤੇ ਚਰਚਾ ’ਚ ਹਿੱਸਾ ਲੈ ਰਹੇ ਸਨ। -ਪੀਟੀਆਈ