ਨਵੀਂ ਦਿੱਲੀ:
ਕੇਂਦਰ ਸਰਕਾਰ ਨੇ ਪਿਆਜ਼ ਦੀ ਬਰਾਮਦ ਲਈ ਪਹਿਲਾਂ ਤੈਅ ਕੀਤੀ ਗਈ ਘੱਟੋ-ਘੱਟ ਮੁੱਲ ਹੱਦ (ਐੱਮਈਪੀ) ਅੱਜ ਹਟਾ ਦਿੱਤੀ ਹੈ। ਇਸ ਨਾਲ ਕੌਮਾਂਤਰੀ ਬਾਜ਼ਾਰ ’ਚ ਪਿਆਜ਼ ਦੀ ਬਹੁਤਾਤ ਵਿਚਾਲੇ ਭਾਰਤੀ ਕਿਸਾਨਾਂ ਨੂੰ ਸਥਿਤੀ ਦਾ ਲਾਭ ਲੈਣ ਵਿੱਚ ਮਦਦ ਮਿਲੇਗੀ। ਸਰਕਾਰ ਨੇ ਪਹਿਲਾਂ ਘੱਟੋ-ਘੱਟ ਬਰਾਮਦ ਮੁੱਲ ਵਜੋਂ 550 ਡਾਲਰ ਪ੍ਰਤੀ ਟਨ ਦੀ ਹੱਦ ਤੈਅ ਕੀਤੀ ਸੀ। ਇਸ ਦਾ ਮਤਲਬ ਇਹ ਸੀ ਕਿ ਕਿਸਾਨ ਇਸ ਦਰ ਤੋਂ ਘੱਟ ਕੀਮਤ ’ਤੇ ਆਪਣੀ ਫਸਲ ਵਿਦੇਸ਼ ’ਚ ਨਹੀਂ ਵੇਚ ਸਕਦੇ ਸਨ। -ਪੀਟੀਆਈ