ਨਵੀਂ ਦਿੱਲੀ, 16 ਸਤੰਬਰ
ਕਾਂਗਰਸ ਨੂੰ ਲੋਕ ਸਭਾ ’ਚ ਵਿਦੇਸ਼ ਮਾਮਲਿਆਂ, ਖੇਤੀਬਾੜੀ ਅਤੇ ਦਿਹਾਤੀ ਵਿਕਾਸ ਤੇ ਰਾਜ ਸਭਾ ’ਚ ਸਿੱਖਿਆ ਬਾਰੇ ਸੰਸਦੀ ਕਮੇਟੀਆਂ ਦੀ ਚੇਅਰਮੈਨੀ ਮਿਲ ਸਕਦੀ ਹੈ। ਪਾਰਟੀ ਸੂਤਰਾਂ ਨੇ ਕਿਹਾ ਕਿ ਸਰਕਾਰ ਅਤੇ ਵਿਰੋਧੀ ਧਿਰ ਵਿਚਕਾਰ ਕਮੇਟੀਆਂ ਦੀ ਚੇਅਰਮੈਨੀ ਸਬੰਧੀ ਗੱਲਬਾਤ ਮੁਕੰਮਲ ਹੋ ਚੁੱਕੀ ਹੈ। ਕਾਂਗਰਸ ਨੂੰ ਚਾਰ ਵਿਭਾਗਾਂ ਨਾਲ ਸਬੰਧਤ ਸਟੈਂਡਿੰਗ ਕਮੇਟੀਆਂ ਦੀ ਚੇਅਰਮੈਨੀ ਮਿਲ ਸਕਦੀ ਹੈ। ਇਨ੍ਹਾਂ ’ਚੋਂ ਤਿੰਨ ਲੋਕ ਸਭਾ ਅਤੇ ਇਕ ਰਾਜ ਸਭਾ ਨਾਲ ਸਬੰਧਤ ਕਮੇਟੀਆਂ ਹਨ। ਸੂਤਰਾਂ ਨੇ ਕਿਹਾ ਕਿ ਕਾਂਗਰਸ ਨੂੰ ਵਿਦੇਸ਼ ਮਾਮਲਿਆਂ ਬਾਰੇ ਅਹਿਮ ਕਮੇਟੀ ਦੀ ਚੇਅਰਮੈਨੀ ਪੰਜ ਸਾਲ ਦੇ ਵਕਫ਼ੇ ਮਗਰੋਂ ਮਿਲੇਗੀ। ਇਸ ਤੋਂ ਪਹਿਲਾਂ ਸਤੰਬਰ 2014 ਤੋਂ ਮਈ 2019 ਵਿਚਕਾਰ ਵਿਦੇਸ਼ ਮਾਮਲਿਆਂ ਬਾਰੇ ਕਮੇਟੀ ਦੀ ਅਗਵਾਈ ਸੀਨੀਅਰ ਕਾਂਗਰਸ ਆਗੂ ਸ਼ਸ਼ੀ ਥਰੂਰ ਨੇ ਕੀਤੀ ਸੀ। -ਪੀਟੀਆਈ