ਨਵੀਂ ਦਿੱਲੀ, 12 ਸਤੰਬਰ
ਕੌਮਾਂਤਰੀ ਪੱਧਰ ’ਤੇ ਕੱਚੇ ਤੇਲ, ਜੋ ਪੈਟਰੋਲ ਅਤੇ ਡੀਜ਼ਲ ਬਣਾਉਣ ਦੇ ਕੰਮ ਆਉਂਦਾ ਹੈ, ਦੀਆਂ ਕੀਮਤਾਂ ਕੁਝ ਸੰਭਲਣ ਤੋਂ ਬਾਅਦ ਤਿੰਨ ਸਾਲਾਂ ਦੇ ਹੇਠਲੇ ਪੱਧਰ ’ਤੇ ਪੁੱਜ ਗਈਆਂ ਹਨ। ਸੂਤਰਾਂ ਨੇ ਕਿਹਾ ਕਿ ਘਰੇਲੂ ਪੱਧਰ ’ਤੇ ਤੇਲ ਕੀਮਤਾਂ ਘਟਾਉਣ ਬਾਰੇ ਫੈਸਲੇ ’ਤੇ ਨਜ਼ਰਸਾਨੀ ਉਦੋਂ ਹੀ ਕੀਤੀ ਜਾਵੇਗੀ, ਜਦੋਂ ਹੇਠਲੇ ਪੱਧਰ ’ਤੇ ਪੁੱਜੀਆਂ ਕੱਚੇ ਤੇਲ ਦੀਆਂ ਕੀਮਤਾਂ ਸਥਿਰ ਰਹਿਣਗੀਆਂ। ਆਲਮੀ ਤੇਲ ਬੈਂਚਮਾਰਕ ਬਰੈਂਟ ਕਰੂਡ ਫਿਊਚਰਜ਼ ਦੀ ਕੀਮਤ ਮੰਗਲਵਾਰ ਨੂੰ 70 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ ਚਲੀ ਗਈ ਸੀ, ਜੋ ਕਿ ਦਸੰਬਰ 2021 ਤੋਂ ਬਾਅਦ ਹੁਣ ਤੱਕ ਦਾ ਹੇਠਲਾ ਪੱਧਰ ਸੀ। ਵੀਰਵਾਰ ਨੂੰ ਬਰੈਂਟ ਦੀ ਕੀਮਤ 71 ਡਾਲਰ ਪ੍ਰਤੀ ਬੈਰਲ ਨੂੰ ਪਹੁੰਚ ਗਈ। ਮਾਹਿਰਾਂ ਮੁਤਾਬਕ ਤੇਲ ਦੀਆਂ ਕੀਮਤਾਂ ਅਜੇ ਹੋਰ ਡਿੱਗ ਸਕਦੀਆਂ ਹਨ। -ਪੀਟੀਆਈ