ਸੁਲਤਾਨਪੁਰ:
ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਦੀ ਇੱਕ ਅਦਾਲਤ ਨੇ ਬਿਜਲੀ ਮਾੜੀ ਸਪਲਾਈ ਖਿਲਾਫ਼ ਧਰਨੇ ਸਬੰਧੀ ਦੋ ਦਹਾਕੇ ਪੁਰਾਣੇ ਕੇਸ ’ਚ ‘ਆਪ’ ਦੇ ਸੰਸਦ ਮੈਂਬਰ ਸੰਜੈ ਸਿੰਘ ਦੇ ਪੇਸ਼ ਨਾ ਹੋਣ ’ਤੇ ਇਤਰਾਜ਼ ਜਤਾਇਆ ਤੇ ਪੁਲੀਸ ਨੂੰ ਨਿਰਦੇਸ਼ ਦਿੱਤੇ ਕਿ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ 28 ਅਗਸਤ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇ।
ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਇਹ ਸਾਰੇ ਦੂਜੀ ਸਾਰੇ ਦੂਜੀ ਵਾਰ ਅਦਾਲਤ ’ਚ ਪੇਸ਼ ਹੋਣ ’ਚ ਅਸਫਲ ਰਹੇ ਹਨ। ਇਨ੍ਹਾਂ ਨੂੰ 9 ਅਗਸਤ ਨੂੰ ਐੱਮਪੀ/ਐੱਮਐੱਲਏ ਅਦਾਲਤ ’ਚ ਪੇਸ਼ ਹੋਣ ਦੀ ਹਦਾਇਤ ਕੀਤੀ ਗਈ ਸੀ ਪਰ ਪੇਸ਼ ਨਾ ਹੋਣ ’ਤੇ ਲੰਘੀ 13 ਅਗਸਤ ਨੂੰ ਅਦਾਲਤ ਨੇ ਸੰਜੈ ਸਿੰਘ, ਸਪਾ ਆਗੂ ਅਨੂਪ ਸਾਂਡਾ ਅਤੇ ਚਾਰ ਹੋਰਨਾਂ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਸਨ ਅਤੇ ਮਾਮਲੇ ਦੀ ਸੁਣਵਾਈ ਅੱਜ ਮੰਗਲਵਾਰ ਨੂੰ ਹੋਣੀ ਸੀ। ਹਾਲਾਂਕਿ ਮੁਲਜ਼ਮ ਅੱਜ ਵੀ ਅਦਾਲਤ ’ਚ ਪੇਸ਼ ਨਹੀਂ ਹੋਏ। -ਪੀਟੀਆਈ