ਮੰਗਲੂਰੂ/ਉਡੁਪੀ:
ਦੱਖਣੀ ਕੰਨੜ, ਉਡੁਪੀ ਅਤੇ ਉੱਤਰ ਕੰਨੜ ਜ਼ਿਲ੍ਹਿਆਂ ਦੇ ਦੂਜੀ ਸ਼੍ਰੇਣੀ ਦੇ ਸ਼ਹਿਰਾਂ ਅਤੇ ਛੋਟੇ ਕਸਬਿਆਂ ’ਚ ਚੀਨ ਤੋਂ ਦਰਾਮਦ ਲਸਣ ਦੀ ਭਰਮਾਰ ਕਾਰਨ ਖ਼ਿੱਤੇ ਦੇ ਕਿਸਾਨ ਫਿਕਰਮੰਦ ਹਨ। ਵਪਾਰੀਆਂ ਅਤੇ ਕਿਸਾਨਾਂ ਨੇ ਸ਼ਿਵਮੋਗਾ ਦੀਆਂ ਮੰਡੀਆਂ ’ਚ ਚੀਨੀ ਲਸਣ ਦੀ ਭਰਮਾਰ ’ਤੇ ਮੰਗਲਵਾਰ ਨੂੰ ਨਿਰਾਸ਼ਾ ਜਤਾਈ ਸੀ। ਵਪਾਰੀਆਂ ਦੀਆਂ ਸ਼ਿਕਾਇਤਾਂ ਮਗਰੋਂ ਉਡੁਪੀ ਦੇ ਮਿਊਂਸਿਪਲ ਕਮਿਸ਼ਨਰ ਬੀ. ਰਾਯੱਪਾ ਨੇ ਇਕ ਥੋਕ ਵਪਾਰੀ ਦੇ ਟਿਕਾਣੇ ’ਤੇ ਛਾਪਾ ਮਾਰਿਆ ਅਤੇ ਆਦੀ ਉਡੁਪੀ ’ਚ ਖੇਤੀ ਪੈਦਾਵਾਰ ਤੇ ਪਸ਼ੂਧਨ ਮਾਰਕੀਟ ਕਮੇਟੀ ਯਾਰਡ ’ਚੋਂ ਪੰਜ ਕੁਇੰਟਲ ਚੀਨੀ ਲਸਣ ਜ਼ਬਤ ਕੀਤਾ ਹੈ। ਉਨ੍ਹਾਂ ਵਪਾਰੀਆਂ ਨੂੰ ਭਰੋਸਾ ਦਿੱਤਾ ਕਿ ਚੀਨੀ ਲਸਣ ਦੀ ਵੈਧਤਾ ਯਕੀਨੀ ਬਣਾਉਣ ਮਗਰੋਂ ਹੀ ਇਸ ਨੂੰ ਮੰਡੀਆਂ ’ਚ ਭੇਜਿਆ ਜਾਵੇਗਾ। -ਪੀਟੀਆਈ