ਨਵੀਂ ਦਿੱਲੀ, 2 ਅਗਸਤ
ਦੇਸ਼ ਦੇ ਵੱਖ ਵੱਖ ਹਿੱਸਿਆਂ ’ਚ ਕੁਦਰਤੀ ਆਫ਼ਤਾਂ ਦਰਮਿਆਨ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਮੰਗ ਕੀਤੀ ਕਿ ਮੋਦੀ ਸਰਕਾਰ ਸੂਬਿਆਂ ਨੂੰ ਬਿਨਾਂ ਕਿਸੇ ਵਿਤਕਰੇ ਦੇ ਆਫ਼ਤ ਪ੍ਰਬੰਧਨ ਫੰਡ ਮੁਹੱਈਆ ਕਰਾਏ। ਖੜਗੇ ਨੇ ਹੜ੍ਹਾਂ, ਮੋਹਲੇਧਾਰ ਮੀਂਹ, ਬੱਦਲ ਫਟਣ ਅਤੇ ਸੋਕੇ ਵਰਗੇ ਹਾਲਾਤ ਜਿਹੇ ਵਾਤਾਵਰਨ ਬਦਲਾਅ ਕਾਰਨ ਚੌਗਿਰਦੇ ’ਤੇ ਪੈ ਰਹੇ ਅਸਰ ਨਾਲ ਸਿੱਝਣ ਲਈ ਵਿਗਿਆਨਕ ਪਹੁੰਚ ਅਪਣਾ ਕੇ ਪੁਖ਼ਤਾ ਨੀਤੀ ਬਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਉੱਤਰਾਖੰਡ ’ਚ ਕੁਦਰਤੀ ਆਫ਼ਤਾਂ ਕਾਰਨ ਆਮ ਲੋਕਾਂ ਦੀ ਮੌਤ ’ਤੇ ਅਫ਼ਸੋਸ ਪ੍ਰਗਟ ਕੀਤਾ ਅਤੇ ਕਿਹਾ ਕਿ ਉਹ ਇਸ ਮੁਸ਼ਕਲ ਘੜੀ ਵਿੱਚ ਉੱਤਰਾਖੰਡ ਦੇ ਲੋਕਾਂ ਨਾਲ ਹਨ। -ਪੀਟੀਆਈ