ਨਵੀਂ ਦਿੱਲੀ: ਦੇਸ਼ ਵਿੱਚ ਬਣਿਆ 46 ਮੀਟਰ ਲੰਬਾ ਮੌਡਿਊਲਰ ਬ੍ਰਿਜ (ਲੋੜ ਵੇਲੇ ਕਿਤੇ ਵੀ ਸਥਾਪਤ ਕੀਤਾ ਜਾ ਸਕਣ ਵਾਲਾ ਪੁਲ) ਅੱਜ ਭਾਰਤੀ ਫੌਜ ਵਿੱਚ ਸ਼ਾਮਲ ਕੀਤਾ ਗਿਆ ਅਤੇ ਇਹ ਕਦਮ ਫੌਜ ਦੇ ਇੰਜਨੀਅਰਾਂ ਦੀ ਪੁਲ ਨਿਰਮਾਣ ਸਮਰੱਥਾ ਨੂੰ ਵਧਾਏਗਾ। ਇਸ ਪੁਲ ਨੂੰ ਫੌਜ ਨੂੰ ਸ਼ਾਮਲ ਕਰਨ ਸਬੰਧੀ ਸਮਾਗਮ ਇੱਥੇ ਮਾਨੇਕ ਸ਼ਾਅ ਕੇਂਦਰ ’ਚ ਫੌਜ ਮੁਖੀ ਜਨਰਲ ਮਨੋਜ ਪਾਂਡੇ ਅਤੇ ਫੌਜ ਤੇ ਲਾਰਸਨ ਐਂਡ ਟੁਬਰੋ (ਐੱਲਐਂਡਟੀ) ਦੇ ਅਧਿਕਾਰੀਆਂ ਦੀ ਮੌਜੂਦਗੀ ’ਚ ਹੋਇਆ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ, ‘‘ਅਗਲੇ ਚਾਰ ਸਾਲਾਂ ’ਚ 2,585 ਕਰੋੜ ਰੁਪਏ ਮੁੱਲ ਦੇ 41 ਸੈੱਟ ਫੌਜ ’ਚ ਸ਼ਾਮਲ ਕੀਤੇ ਜਾਣਗੇ। ਅੱਜ ਪਹਿਲਾ ਸੈੱਟ ਸ਼ਾਮਲ ਕੀਤਾ ਗਿਆ ਹੈ।’’ -ਪੀਟੀਆਈ